ਸਪੋਰਟਸ ਡੈਸਕ— ਸਾਬਕਾ ਓਲੰਪੀਅਨ ਤੇ ਵਰਲਡ ਕੱਪ ਦੇ ਸੋਨ ਤਮਗਾ ਜੇਤੂ ਜਯੰਤ ਤਾਲੁਕਦਾਰ ਨੂੰ ਕੋਰੋਨਾ ਨਾਲ ਇਨਫ਼ੈਕਟਿਡ ਹੋਣ ’ਤੇ ਆਕਸੀਜਨ ਪੱਧਰ ’ਤੇ ਕਮੀ ਆਉਣ ਦੇ ਬਾਅਦ ਆਈ. ਸੀ. ਯੂ. ’ਚ ਦਾਖਲ ਕਰਾਇਆ ਗਿਆ ਹੈ। ਉਨ੍ਹਾਂ ਦੇ ਪਿਤਾ ਰੰਜਨ ਤਾਲੁਕਦਾਰ ਨੇ ਕਿਹਾ ਕਿ ਉਨ੍ਹਾਂ ਦਾ ਆਕਸੀਜਨ ਪੱਧਰ 92 ਤਕ ਡਿੱਗਣਾ ਸ਼ੁਰੂ ਹੋ ਗਿਆ। ਇਸ ਲਈ ਉਨ੍ਹਾਂ ਨੂੰ ਆਈ. ਸੀ. ਯੂ. ’ਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : BCCI ਦਾ ਵੱਡਾ ਫ਼ੈਸਲਾ: ਕੋਰੋਨਾ ਦੇ ਕਹਿਰ ਦਰਮਿਆਨ IPL ਮੁਅੱਤਲ
ਆਕਸੀਜਨ ਮਿਲਣ ਦੇ ਬਾਅਦ ਉਹ ਚੰਗਾ ਮਹਿਸੂਸ ਕਰ ਰਹੇ ਹਨ ਪਰ ਇਸ ਨੂੰ ਹਟਾਉਣ ’ਤੇ ਆਕਸੀਜਨ ਦਾ ਪੱਧਰ ਫਿਰ ਡਿੱਗ ਜਾਂਦਾ ਹੈ। ਟਾਟਾ ਤੀਰਅੰਦਾਜ਼ੀ ਅਕੈਡਮੀ ਨਾਲ ਜੁੜਿਆ ਇਹ 35 ਸਾਲਾ ਖਿਡਾਰੀ ਓਲੰਪਿਕ ਲਈ ਭਾਰਤੀ ਟੀਮ ’ਚ ਜਗ੍ਹਾ ਨਾ ਬਣਾਉਣ ਕਾਰਨ ਇਕ ਮਹੀਨੇ ਪਹਿਲਾਂ ਆਪਣੇ ਘਰੇਲੂ ਸ਼ਹਿਰ ਚਲਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਆਪਣੀ ਡਾਕਟਰ ਪਤਨੀ ਦੇ ਕਾਰਨ ਇਨਫ਼ੈਕਟਿਡ ਹੋਏ ਜੋ ਇਸ ਵਾਇਰਸ ਤੋਂ ਉੱਭਰ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
BCCI ਦਾ ਵੱਡਾ ਫ਼ੈਸਲਾ: ਕੋਰੋਨਾ ਦੇ ਕਹਿਰ ਦਰਮਿਆਨ IPL ਮੁਅੱਤਲ
NEXT STORY