ਨਵੀਂ ਦਿੱਲੀ- ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ 'ਚ ਭਾਰਤ ਦੇ ਇਕਲੌਤੇ ਪ੍ਰਤੀਨਿਧੀ ਸਕੀਅਰ ਆਰਿਫ਼ ਖ਼ਾਨ ਦਲ ਪ੍ਰਮੁੱਖ ਹਰਜਿੰਦਰ ਸਿੰਘ ਤੇ ਸਹਿਯੋਗੀ ਸਟਾਫ਼ ਦੇ ਨਾਲ ਰਵਾਨਾ ਹੋਏ ਗਏ ਹਨ। ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਸੋਮਵਾਰ ਨੂੰ ਰਵਾਨਗੀ ਤੋਂ ਪਹਿਲਾਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ : ਮੈਂ ਵਿਸ਼ਵ ਕੱਪ 'ਚ ਟੀਮ ਨੂੰ ਮੈਚ ਜਿੱਤਵਾਇਆ, ਮੈਂ ਹਰਭਜਨ ਤੋਂ ਚੰਗਾ ਬੱਲੇਬਾਜ਼ ਹਾਂ : ਉਮਰ ਗੁਲ
ਆਰਿਫ ਦੋ ਪ੍ਰਤੀਯੋਗਿਤਾਵਾਂ 'ਚ ਹਿੱਸਾ ਲੈਣਗੇ ਤੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀਆਂ ਖੇਡਾਂ 'ਚ ਉਨ੍ਹਾਂ ਦਾ ਟੀਚਾ ਚੋਟੀ ਦੇ 30 'ਚ ਜਗ੍ਹਾ ਬਣਾਉਣਾ ਹੈ। ਬਤਰਾ ਨੇ ਦੱਸਿਆ ਕਿ ਭਾਰਤੀ ਟੀਮ 19 ਫਰਵਰੀ ਨੂੰ ਪਰਤੇਗੀ। ਜੰਮੂ-ਕਸ਼ਮੀਰ ਦੇ ਗੁਲਮਰਗ 'ਚ ਰਹਿਣ ਵਾਲੇ ਆਰਿਫ਼ ਬੀਜਿੰਗ 'ਚ ਸਲਾਲੋਮ ਤੇ ਜਾਇੰਟ ਸਲਾਲੋਮ ਵਰਗ 'ਚ ਹਿੱਸਾ ਲੈਣਗੇ ਜੋ 13 ਤੇ 16 ਫਰਵਰੀ ਨੂੰ ਖੇਡੀ ਜਾਵੇਗੀ। 31 ਸਾਲਾ ਆਰਿਫ਼ ਨੇ ਸਾਪੋਰੋ 'ਚ 2017 ਏਸ਼ੀਆਈ ਸਰਦਰੁੱਤ ਖੇਡਾਂ 'ਚ ਵੀ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ : ਟਾਟਾ ਸਟੀਲ ਮਾਸਟਰਸ ਸ਼ਤਰੰਜ : ਕਾਰਲਸਨ ਨੇ ਜਿੱਤਿਆ ਟਾਟਾ ਸਟੀਲ ਮਾਸਟਰਸ ਦਾ ਅੱਠਵਾਂ ਖ਼ਿਤਾਬ
ਆਈ. ਓ. ਏ. ਨੇ ਭਾਰਤੀ ਆਈਸ ਹਾਕੀ ਸੰਘ ਦੇ ਜਨਰਲ ਸਕੱਤਰ ਹਰਜਿੰਦਰ ਨੂੰ ਦਲ ਪ੍ਰਮੁੱਖ ਦੇ ਤੌਰ 'ਤੇ ਭੇਜਿਆ ਹੈ। ਹਾਲ ਹੀ 'ਚ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ 'ਚ ਜਗ੍ਹਾ ਬਣਾਉਣ ਵਾਲੇ ਆਰਿਫ਼ ਨੇ ਕਿਹਾ ਕਿ ਸੈਂਟਾ ਕੈਟਰੀਨਾ 'ਚ ਅਭਿਆਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੀ ਹੈ। ਉਨ੍ਹਾ ਕਿਹਾ, 'ਮੈਂ ਕੁਝ ਸਾਲਾਂ ਤੋਂ ਕਾਫ਼ੀ ਮਿਹਨਤ ਕਰ ਰਿਹਾ ਹਾਂ ਤੇ ਚੋਟੀ ਦੇ 30 'ਚ ਆਉਣਾ ਵੀ ਮੇਰੇ ਲਈ ਤਮਗ਼ੇ ਦੀ ਤਰ੍ਹਾਂ ਹੋਵੇਗਾ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟਾਟਾ ਸਟੀਲ ਮਾਸਟਰਸ ਸ਼ਤਰੰਜ : ਕਾਰਲਸਨ ਨੇ ਜਿੱਤਿਆ ਟਾਟਾ ਸਟੀਲ ਮਾਸਟਰਸ ਦਾ ਅੱਠਵਾਂ ਖ਼ਿਤਾਬ
NEXT STORY