ਡੂਸੇਲਡਫ (ਜਰਮਨੀ), (ਨਿਕਲੇਸ਼ ਜੈਨ)–ਵਿਸ਼ਵ ਦੇ 10 ਬਿਹਤਰੀਨ ਸੁਪਰ ਗ੍ਰੈਂਡ ਮਾਸਟਰਾਂ ਵਿਚਾਲੇ ਹੋਏ ਡਬਲਯੂ. ਆਰ. ਮਾਸਟਰਸ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਯੂ. ਐੱਸ. ਏ. ਦੇ ਤਜਰਬੇਕਾਰ ਗ੍ਰੈਂਡ ਮਾਸਟਰ ਲੇਵੋਨ ਅਰੋਨੀਅਨ ਨੇ ਆਪਣੇ ਨਾਂ ਕਰ ਲਿਆ ਹੈ। ਉਸ ਨੇ ਟਾਈਬ੍ਰੇਕ ਪਲੇਅ ਆਫ ਵਿਚ ਭਾਰਤ ਦੇ 16 ਸਾਲਾ ਨੌਜਵਾਨ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੂੰ ਹਰਾਉਂਦੇ ਹੋਏ ਖਿਤਾਬ ਆਪਣੇ ਨਾਂ ਕੀਤਾ।
ਕਲਾਸੀਕਲ ਦੇ 9ਵੇਂ ਰਾਊਂਡ ਵਿਚ ਗੁਕੇਸ਼ ਤੇ ਅਰੋਨੀਅਨ ਵਿਚਾਲੇ ਬਾਜ਼ੀ ਡਰਾਅ ਰਹਿਣ ਨਾਲ ਅਤੇ ਰੂਸ ਦੇ ਯਾਨ ਨੈਪੋਮਨਿਆਚੀ ਦੀ ਜਰਮਨੀ ਦੇ ਵਿਨਸੇਂਟ ਕੇਮਰ ’ਤੇ ਜਿੱਤ ਦੇ ਕਾਰਨ ਗੁਕੇਸ਼, ਅਰੋਨੀਅਨ ਤੇ ਨੈਪੋਮਨਿਆਚੀ 5.5 ਅੰਕਾਂ ਨਾਲ ਟਾਈ ’ਤੇ ਪਹੁੰਚ ਗਏ, ਅਜਿਹੇ ਵਿਚ ਇਨ੍ਹਾਂ ਵਿਚਾਲੇ ਪਲੇਅ ਆਫ ਵਿਚ ਅਰੋਨੀਅਨ ਨੇ ਦੋਵਾਂ ਵਿਰੋਧੀਆਂ ਨੂੰ ਹਰਾ ਕੇ ਖਿਤਾਬ ਜਿੱਤ ਲਿਆ। ਨੈਪੋਮਨਿਆਚੀ ਨੂੰ ਹਰਾ ਕੇ ਗੁਕੇਸ਼ ਦੂਜੇ ਸਥਾਨ ’ਤੇ ਰਿਹਾ।
Women's T20 WC Final : ਆਸਟ੍ਰੇਲੀਆ ਬਣਿਆ ਚੈਂਪੀਅਨ, ਦੱ. ਅਫਰੀਕਾ ਨੂੰ 19 ਦੌੜਾਂ ਨਾਲ ਹਰਾਇਆ
NEXT STORY