ਲੰਡਨ– ਪਿਛਲੇ ਕੁਝ ਸਮੇਂ ਤੋਂ ਖਰਾਬ ਲੈਅ ਵਿਚ ਚੱਲ ਰਹੇ ਆਰਸਨੈੱਲ ਐੱਫ. ਸੀ. ਨੇ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਦੇ ਦੂਜੇ ਗੇੜ ਦੇ ਮੈਚ ਵਿਚ ਸਲਾਵੀਆ ਪਰਾਗ ਨੂੰ 4-0 ਨਾਲ ਹਰਾ ਕੇ ਕੁਲ 5-1 ਦੇ ਨਤੀਜੇ ਨਾਲ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ। ਆਰਸਨੈੱਲ ਨੇ ਚੈੱਕ ਗਣਰਾਜ ਦੀ ਟੀਮ ਵਿਰੁੱਧ ਪਹਿਲੇ ਹਾਫ ਵਿਚ 18ਵੇਂ ਤੋਂ 24ਵੇਂ ਮਿੰਟ ਦੇ ਅੰਦਰ 3 ਗੋਲ ਕਰਕੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਉਸ ਨੇ ਮੈਚ ਦੇ 77ਵੇਂ ਮਿੰਟ ਵਿਚ ਆਪਣੀ ਬੜ੍ਹਤ ਨੂੰ 4-0 ਕੀਤਾ। ਦੋਵਾਂ ਟੀਮਾਂ ਵਿਚਾਲੇ ਪਹਿਲੇ ਦੌਰ ਦਾ ਮੁਕਾਬਲਾ 1-1 ਨਾਲ ਬਰਾਬਰੀ ’ਤੇ ਰਿਹਾ ਸੀ। ਸੈਮੀਫਾਈਨਲ ਵਿਚ ਉਸਦਾ ਸਾਹਮਣਾ ਵਿਲਾਰੀਆਲ ਨਾਲ ਹੋਵੇਗਾ। ਵਿਲਾਰੀਆਲ ਨੇ ਡਾਇਨੇਮੋ ਜਗਰੇਬ ਨੂੰ 2-1 ਨਾਲ ਹਰਾਇਆ, ਜਿਸ ਨਾਲ ਦੋ ਦੌਰ ਤੋਂ ਬਾਅਦ ਉਸਦੀ ਕੁਲ ਬੜ੍ਹਤ 3-1 ਦੀ ਹੋ ਗਈ ਹੈ।
ਇਹ ਖ਼ਬਰ ਪੜ੍ਹੋ- ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
ਦੂਜਾ ਸੈਮੀਫਾਈਨਲ ਮੁਕਾਬਲਾ ਮਾਨਚੈਸਟਰ ਯੂਨਾਈਟਿਡ ਤੇ ਰੋਮਾ ਵਿਚਾਲੇ ਹੋਵੇਗਾ। ਯੂਨਾਈਟਿਡ ਨੇ ਸਪੇਨ ਦੀ ਟੀਮ ਗ੍ਰਾਨਾਡਾ ਨੂੰ 2-0 ਨਾਲ ਹਰਾ ਕੇ ਕੁਲ 4-0 ਦੀ ਬੜ੍ਹਤ ਦੇ ਨਾਲ ਆਖਰੀ 4 ਵਿਚ ਜਗ੍ਹਾ ਪੱਕੀ ਕੀਤੀ। ਰੋਮਾ ਤੇ ਐਜੇਕਸ ਦਾ ਮੁਕਾਬਲਾ 1-1 ਨਾਲ ਬਰਾਬਰੀ ’ਤੇ ਰਿਹਾ ਸੀ ਪਰ ਰੋਮਾ ਨੇ ਪਹਿਲੇ ਦੌਰ ਦੇ ਮੈਚ ਨੂੰ 2-1 ਨਾਲ ਜਿੱਤਿਆ ਸੀ, ਜਿਸ ਨਾਲ 3-2 ਦੀ ਬੜ੍ਹਤ ਦੇ ਨਾਲ ਉਸ ਨੇ ਸੈਮੀਫਾਈਨਲ ਦੀ ਟਿਕਟ ਕਟਾਈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਈ. ਪੀ. ਐੱਲ. ਮੈਚ ’ਤੇ ਸੱਟਾ ਲਾਉਂਦੇ 7 ਲੋਕ ਗ੍ਰਿਫਤਾਰ
NEXT STORY