ਅਜਮੇਰ– ਰਾਜਸਥਾਨ ਵਿਚ ਅਜਮੇਰ ਦੇ ਗੰਜ ਥਾਣਾ ਇਲਾਕੇ ਵਿਚ ਪੁਲਸ ਨੇ ਕੱਲ ਰਾਤ ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਆਈ. ਪੀ. ਐੱਲ. ਮੈਚ ਵਿਚ ਸੱਟਾ ਲਾਉਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਧਰਮਵੀਰ ਸਿੰਘ ਨੇ ਦੱਸਿਆ ਕਿ ਬੀ. ਕੇ. ਕਾਲ ਨਗਰ ਵਿਚ ਦੌਲਤਰਾਮ ਸਿੰਧੀ ਦੇ ਮਕਾਨ ’ਚ ਕਿਰਾਏ ’ਤੇ ਰਹਿਣ ਵਾਲੇ ਸੀਕਰ ਤੇ ਜੈਪੁਰ ਦੇ 2-2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹੜੇ ਆਈ. ਪੀ. ਐੱਲ. ’ਤੇ ਸੱਟਾ ਲਾ ਰਹੇ ਸਨ। ਮੁਲਜ਼ਮਾਂ ਕੋਲੋਂ 1 ਕਰੋੜ 55 ਲੱਖ ਰੁਪਏ ਦਾ ਹਿਸਾਬ ਬਰਾਮਦ ਹੋਣ ਦੇ ਨਾਲ-ਨਾਲ ਦੋ ਲੈਪਟਾਪ, 31 ਮੋਬਾਈਲ ਹੈਂਡਸੈੱਟ, ਇਕ ਅਟੈਚੀ ਬਰਾਮਦ ਕੀਤਾ ਗਿਆ ਹੈ।
ਇਸ ਵਿਚਾਲੇ ਹਰਿਆਣਾ ਦੀ ਸਿਰਸਾ ਸੀ. ਆਈ. ਏ. ਪੁਲਸ ਨੇ ਰਾਜਸਥਾਨ ਰਾਇਲਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਆਈ. ਪੀ. ਐੱਲ. ਟੀ-20 ਮੈਚ ’ਤੇ ਸੱਟਾ ਲਾਉਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਸਥਾਨਕ ਡੀ. ਸੀ. ਕਾਲੋਨੀ ਖੇਤਰ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 24 ਮੋਬਾਈਲ ਫੋਨ, ਇਕ ਲੈਪਟਾਪ, ਇਕ ਐੱਲ. ਈ. ਡੀ. ਟੀ. ਵੀ., ਪੰਜ ਹਜ਼ਾਰ ਰੁਪਏ ਨਗਦ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਫੜੇ ਗਏ ਲੋਕਾਂ ਖਿਲਾਫ ਪੁਲਸ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁਹੰਮਦ ਸ਼ੰਮੀ ਨੇ ਕੀਤਾ ਖੁਲਾਸਾ, ਪੰਜਾਬੀ ਬੋਲਣੀ ਸਿੱਖ ਰਿਹਾ ਕ੍ਰਿਸ ਗੇਲ
NEXT STORY