ਨੀਦਰਲੈਂਡ (ਨਿਕਲੇਸ਼ ਜੈਨ)– ਸਪੀਡ ਚੈੱਸ ਆਨਲਾਈਨ ਸ਼ਤਰੰਜ ਟੂਰਨਾਮੈਂਟ ਦੇ ਆਖਰੀ 8ਵੇਂ ਪ੍ਰੀ-ਕੁਆਰਟਰ ਫਾਈਨਲ ਦੀ ਸਮਾਪਤੀ ਦੇ ਨਾਲ ਹੀ ਹੁਣ ਆਖਰੀ-8 ਖਿਡਾਰੀ ਤੈਅ ਹੋ ਗਏ ਹਨ। ਆਖਰੀ ਪ੍ਰੀ-ਕੁਆਰਟਰ ਫਾਈਨਲ ਵਿਚ ਵੱਡੇ ਦਾਅਵੇਦਾਰ ਅਨੀਸ਼ ਗਿਰੀ ਨੂੰ ਆਰਟੇਮਿਏਵ ਵਲਾਦਿਸਲਾਵ ਨੇ 15.5-11.5 ਦੇ ਫਰਕ ਨਾਲ ਹਰਾਉਂਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਮੁਕਾਬਲਾ ਹੁਣ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਹੋਵੇਗਾ।
ਅਨੀਸ਼ ਗਿਰੀ ਤੇ ਆਰਟੇਮਿਏਵ ਵਿਚਾਲੇ 3 ਸੈੱਟਾਂ ਦੇ ਮੁਕਾਬਲੇ ਵਿਚ ਆਰਟੇਮਿਏਵ ਨੇ ਸ਼ੁਰੂ ਤੋਂ ਬਣਾਈ ਆਪਣੀ ਬੜ੍ਹਤ ਗੁਆਈ ਨਹੀਂ ਤੇ ਉਹ ਬੁਲੇਟ ਵਿਚ ਹੋਰ ਬਿਹਤਰ ਕਰਦੇ ਹੋਏ ਆਸਾਨੀ ਨਾਲ ਮੁਕਾਬਲਾ ਜਿੱਤਣ ਵਿਚ ਕਾਮਯਾਬ ਰਿਹਾ।
ਪਹਿਲੇ ਸੈੱਟ ਵਿਚ 90 ਮਿੰਟ ਤਕ 5+1 ਦੇ 9 ਬਲਿਟਜ਼ ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਆਰਟੇਮਿਏਵ ਨੇ 5.5-3.5 ਨਾਲ ਬੜ੍ਹਤ ਕਾਇਮ ਕਰ ਲਈ। ਇਸ ਤੋਂ ਬਾਅਦ 60 ਮਿੰਟ ਦੇ 3+1 ਦੇ 8 ਬਲਿਟਜ਼ ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਅਨੀਸ਼ ਨੇ ਵਾਪਸੀ ਕਰਦੇ ਹੋਏ 4.5-3.5 ਦਾ ਸਕੋਰ ਕੀਤਾ ਪਰ ਇਸ ਤੋਂ ਬਾਅਦ ਵੀ ਕੁਲ ਸਕੋਰ ਵਿਚ ਆਰਟੇਮਿਏਵ ਨੇ 9-8 ਨਾਲ ਬੜ੍ਹਤ ਬਰਕਰਾਰ ਰੱਖੀ ਸੀ ਤੇ ਅਜਿਹੇ ਵਿਚ ਸਾਰਿਆਂ ਦੀਆਂ ਨਜ਼ਰਾਂ 1+1 ਦੇ ਬੁਲੇਟ ਮੁਕਾਬਲਿਆਂ 'ਤੇ ਸੀ, ਜਿਸ ਵਿਚ ਕੁਲ 10 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਆਰਟੇਮਿਏਵ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ 6.5-3.5 ਨਾਲ ਜਿੱਤ ਦਰਜ ਕੀਤੀ ਤੇ ਕੁਲ ਸਕੋਰ 15.5-11.5 ਨਾਲ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਵੈਸਟਇੰਡੀਜ਼ ਵਿਰੁੱਧ ਟੀ-20 ਸੀਰੀਜ਼ 'ਚ ਵਿਲੀਅਮਸਨ ਤੇ ਬੋਲਟ ਨੂੰ ਆਰਾਮ
NEXT STORY