ਮੇਸਨ— ਚੋਟੀ ਦਾ ਦਰਜਾ ਪ੍ਰਾਪਤ ਐਸ਼ ਬਾਰਟੀ ਨੇ ਬਾਰਬੋਰਾ ਕ੍ਰੇਸੀਕੋਵਾ ਨੂੰ 6-2, 6-4 ਨਾਲ ਹਰਾ ਕੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਬਾਰਟੀ ਦਾ ਸਾਹਮਣਾ ਦੋ ਵਾਰ ਫ਼ਾਈਨਲ ਖੇਡ ਚੁੱਕੀ ਐਂਜੇਲਿਕ ਕਰਬਰ ਨਾਲ ਹੋਵੇਗਾ। ਕਰਬਰ ਸੈਮੀਫਾਈਨਲ ’ਚ ਪਹੁੰਚ ਗਈ ਕਿਉਂਕਿ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਤੇ ਉਨ੍ਹਾਂ ਦੀ ਵਿਰੋਧੀ ਮੁਕਾਬਲੇਬਾਜ਼ ਪੇਤਰਾ ਕਵੀਤੋਵਾ ਨੇ ਢਿੱਡ ’ਚ ਦਰਦ ਕਾਰਨ ਕੋਰਟ ਛੱਡ ਦਿੱਤਾ। ਉਸ ਸਮੇਂ ਕਰਬਰ ਨੇ ਪਹਿਲਾ ਸੈੱਟ 6-4 ਨਾਲ ਜਿੱਤ ਲਿਆ ਸੀ ਤੇ ਦੂਜੇ ਸੈਟ 3-3 ਨਾਲ ਬਰਾਬਰ ਸੀ। ਬਾਰਟੀ ਨੇ ਵਿੰਬਲਡਨ ਸੈਮੀਫ਼ਾਈਨਲ ’ਚ ਕਰਬਰ ਨੂੰ ਹਰਾਇਆ ਸੀ।
ਜਦਕਿ ਜਿਲ ਟਿੱਚਮੈਨ ਨੇ ਟੋਕੀਓ ਓਲੰਪਿਕ ਸੋਨ ਤਮਗ਼ਾ ਜੇਤੂ ਸਵਿਟਜ਼ਰਲੈਂਡ ਦੀ ਹੀ ਬੇਲਿੰਡਾ ਬੇਂਚਿਚ ਨੂੰ 6-3, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਟਿੱਚਮੈਨ ਨੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਨਾਓਮੀ ਓਸਾਕਾ ਨੂੰ ਹਰਾਇਆ ਸੀ। ਹੁਣ ਉਨ੍ਹਾਂ ਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨਾਲ ਹੋਵੇਗਾ। ਪੁਰਸ਼ ਵਰਗ ’ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੇਦਵੇਦੇਵ ਨੇ ਸਤਵਾਂ ਦਰਜਾ ਪ੍ਰਾਪਤ ਪਾਬਲੋ ਕਾਰੇਨੋ ਬਸਟਾ ਨੂੰ 6-1, 6-1 ਨਾਲ ਹਰਾਇਆ ਸੀ। ਦੂਜੇ ਸੈਮੀਫਾਈਨਲ ’ਚ ਸਟੇਫਾਨੋਸ ਸਿਟਸਿਪਾਸ ਦਾ ਸਾਹਮਣਾ ਅਲੈਕਜੈਂਡਰ ਜ਼ਵੇਰੇਵ ਨਾਲ ਹੋਵੇਗਾ।
ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ: ਅਮਿਤ ਖੱਤਰੀ ਨੇ ਭਾਰਤ ਦੀ ਝੋਲੀ ਪਾਇਆ ਚਾਂਦੀ ਤਮਗਾ
NEXT STORY