ਆਬੂ ਧਾਬੀ- ਦਿੱਲੀ ਕੈਪੀਟਲਸ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਜੋਸ਼ੁਆ ਫਿਲਿਪ ਦੇ ਆਊਟ ਹੋਣ 'ਤੇ ਬੱਲੇਬਾਜ਼ੀ ਦੇ ਲਈ ਆਏ ਵਿਰਾਟ ਕੋਹਲੀ ਨੂੰ ਵਧੀਆ ਸ਼ੁਰੂਆਤ ਮਿਲੀ ਪਰ ਉਹ ਵੱਡੀ ਪਾਰੀ 'ਚ ਤਬਦੀਲ ਨਹੀਂ ਕਰ ਸਕਿਆ। ਆਰ ਅਸ਼ਵਿਨ ਨੇ ਵਿਰਾਟ ਨੂੰ 29 ਦੌੜਾਂ 'ਤੇ ਆਊਟ ਕੀਤਾ ਤੇ ਪਹਿਲੀ ਬਾਰ ਆਈ. ਪੀ. ਐੱਲ. 'ਚ ਉਸ ਨੂੰ ਵਿਰਾਟ ਦਾ ਵਿਕਟ ਮਿਲਿਆ।
ਆਈ. ਪੀ. ਐੱਲ. 'ਚ ਬਿਨਾ ਆਊਟ ਹੋਏ ਇਕ ਗੇਂਦਬਾਜ਼ ਵਿਰੁੱਧ ਸਭ ਤੋਂ ਜ਼ਿਆਦਾ ਗੇਂਦਾਂ ਖੇਡਣ ਦਾ ਰਿਕਾਰਡ-
125- ਕੋਹਲੀ ਬਨਾਮ ਅਸ਼ਵਿਨ
98- ਕੋਹਲੀ ਬਨਾਮ ਬ੍ਰਾਵੋ
78- ਕਾਰਤਿਕ ਬਨਾਮ ਮੋਹਿਤ
73- ਗੰਭੀਰ ਬਨਾਮ ਏ ਮੋਰਕਸ
69- ਗੰਭੀਰ ਬਨਾਮ ਭੁਵਨੇਸ਼ਵਰ
65- ਕੈਲਿਸ ਬਨਾਮ ਜ਼ਹੀਰ
ਇਹ ਪਹਿਲਾ ਮੌਕਾ ਹੈ ਜਦੋ ਪਹਿਲੀ ਬਾਰ ਅਸ਼ਵਿਨ ਨੂੰ ਵਿਰਾਟ ਦਾ ਵਿਕਟ ਮਿਲਿਆ ਹੈ। ਅਸ਼ਵਿਨ ਨੂੰ ਵਿਰਾਟ ਕੋਹਲੀ ਦਾ ਵਿਕਟ ਹਾਸਲ ਕਰਨ ਦੇ ਲਈ ਲੰਮਾ ਇੰਤਜ਼ਾਰ ਕਰਨਾ ਪਿਆ। ਅਸ਼ਵਿਨ ਨੇ ਵਿਰਾਟ ਨੂੰ 9 ਪਾਰੀਆਂ ਤੇ 125 ਗੇਂਦਾਂ ਬਾਅਦ ਆਊਟ ਕੀਤਾ ਹੈ। ਵਿਰਾਟ ਦਾ ਅਸ਼ਵਿਨ ਦੇ ਵਿਰੁੱਧ ਬੱਲਾ ਖੂਬ ਚੱਲਦਾ ਹੈ। ਦੇਖੋ ਇਕ ਗੇਂਦਬਾਜ਼ ਦੇ ਵਿਰੁੱਧ ਵਿਰਾਟ ਦੀਆਂ ਸਭ ਤੋਂ ਜ਼ਿਆਦਾ ਦੌੜਾਂ
ਆਈ. ਪੀ. ਐੱਲ. 'ਚ ਕੋਹਲੀ ਦੇ ਇਕ ਗੇਂਦਬਾਜ਼ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ-
159- ਅਸ਼ਵਿਨ
158- ਮਿਸ਼ਰਾ
151- ਬ੍ਰਾਵੋ
141- ਉਮੇਸ਼ ਯਾਦਵ
123- ਜਡੇਜਾ/ਚਾਵਲਾ
ਯੁਵਰਾਜ ਨੇ ਵਧਦੇ ਭਾਰ ਨੂੰ ਲੈ ਕੇ ਰੋਹਿਤ ਤੇ ਪੰਤ ਨੂੰ ਕੀਤਾ ਟਰੋਲ
NEXT STORY