ਸਪੋਰਟਸ ਡੈਸਕ : ਲੈੱਗ ਸਪਿਨਰ ਵਾਨਿੰਦ ਹਸਰੰਗਾ ਦੀ ਅਗਵਾਈ 'ਚ ਸਪਿਨਰਾਂ ਦੀ ਫਿਰਕੀ ਦੇ ਜਾਦੂ ਤੋਂ ਬਾਅਦ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਦੇ ਅਰਧ ਸੈਂਕੜੇ ਨਾਲ ਸ਼੍ਰੀਲੰਕਾ ਨੇ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ-4 ਗੇੜ ਦੇ ਆਖਰੀ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ ਇੱਥੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਲਗਭਗ ਫਾਈਨਲ ਦਾ ਅਭਿਆਸ ਹੀ ਸੀ ਕਿਉਂਕਿ ਐਤਵਾਰ ਨੂੰ ਇਹੀ ਦੋਵੇਂ ਟੀਮਾਂ ਫਾਈਨਲ ਵਿਚ ਖੇਡਣਗੀਆਂ।
ਪਾਕਿਸਤਾਨ ਦੇ 122 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੂੰ ਨਿਸਾਂਕਾ ਦੀਆਂ 48 ਗੇਂਦਾਂ ’ਤੇ 5 ਚੌਕਿਆਂ ਤੇ 1 ਛੱਕੇ ਨਾਲ ਅਜੇਤੂ 55 ਦੌੜਾਂ ਦੀ ਪਾਰੀ ਤੇ ਭਾਨੁਕਾ ਰਾਜਪਕਸ਼ੇ (24) ਨਾਲ ਉਸ ਦੀ ਚੌਥੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਨਾਲ 17 ਓਵਰਾਂ ਵਿਚ ਹੀ 5 ਵਿਕਟਾਂ ’ਤੇ 124 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। ਸ਼੍ਰੀਲੰਕਾ ਦੀ ਟੀਮ ਸੁਪਰ-4 ਗੇੜ ਵਿਚ ਅਜੇਤੂ ਰਹੀ। ਇਸ ਤੋਂ ਪਹਿਲਾਂ ਲੈੱਗ ਸਪਿਨਰ ਵਾਨਿੰਦੂ ਹਸਰੰਗਾ (21 ਦੌੜਾਂ ’ਤੇ 3 ਵਿਕਟਾਂ) ਤੇ ਆਫ ਸਪਿਨਰਾਂ ਮਹੀਸ਼ ਤੀਕਸ਼ਣਾ (21 ਦੌੜਾਂ ’ਤੇ 2 ਵਿਕਟਾਂ) ਤੇ ਧਨੰਜਯ ਡਿਸਿਲਵਾ (18 ਦੌੜਾਂ ’ਤੇ 1 ਵਿਕਟ) ਦੀ ਫਿਰਕੀ ਦੇ ਜਾਦੂ ਸਾਹਮਣੇ ਪਾਕਿਸਤਾਨ ਦੀ ਟੀਮ 19.1 ਓਵਰਾਂ ਵਿਚ 121 ਦੌੜਾਂ ’ਤੇ ਢੇਰ ਹੋ ਗਈ ਸੀ।
ਦੋਵਾਂ ਟੀਮਾਂ ਦੀਆਂ ਪਲੇਇੰਗ-11
ਪਾਕਿਸਤਾਨ: ਮੁਹੰਮਦ ਰਿਜ਼ਵਾਨ (ਵਿਕਟਕੀਪਰ), ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਆਸਿਫ ਅਲੀ, ਮੁਹੰਮਦ ਨਵਾਜ਼, ਉਸਮਾਨ ਕਾਦਿਰ, ਹਾਰਿਸ ਰਊਫ, ਮੁਹੰਮਦ ਹਸਨੈਨ, ਹਸਨ ਅਲੀ
ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੇਂਡਿਸ (ਵਿਕਟਕੀਪਰ), ਧਨੰਜਯਾ ਡੀਸਿਲਵਾ, ਦਾਨੁਸ਼ਕਾ ਗੁਣਾਥਿਲਕਾ, ਭਾਨੁਕਾ ਰਾਜਪਕਸੇ, ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਪ੍ਰਮੋਦ ਮਦੁਸ਼ਨ, ਮਹੇਸ਼ ਥਿਕਸ਼ਨ, ਦਿਲਸ਼ਾਨ ਮਦੁਸ਼ੰਕਾ।
PM ਮੋਦੀ ਨੇ ਡਾਇਮੰਡ ਲੀਗ ਚੈਂਪੀਅਨ ਬਣਨ 'ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
NEXT STORY