ਸਪੋਰਟਸ ਡੈਸਕ- ਭਾਰਤੀ ਟੀਮ ਅੱਜ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗੀ। ਭਾਰਤ ਨੇ ਇਸ ਦੌਰ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਇਸਦਾ ਮਤਲਬ ਹੈ ਕਿ ਅੱਜ ਦੀ ਜਿੱਤ ਟੀਮ ਦੇ ਫਾਈਨਲ ਵਿੱਚ ਪਹੁੰਚਣ ਦਾ ਰਸਤਾ ਕਾਫ਼ੀ ਸੌਖਾ ਕਰ ਦੇਵੇਗੀ। ਬੰਗਲਾਦੇਸ਼ ਨੇ ਟਾਸ ਜਿੱਤ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
ਬੰਗਲਾਦੇਸ਼ ਨੇ ਆਪਣੇ ਪਹਿਲੇ ਸੁਪਰ ਫੋਰ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾਇਆ। ਜੇਕਰ ਇਹ ਟੀਮ ਭਾਰਤ ਨੂੰ ਹਰਾਉਣ ਵਿੱਚ ਸਫਲ ਰਹਿੰਦੀ ਹੈ, ਤਾਂ ਉਸਦੇ ਫਾਈਨਲ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਕਾਫ਼ੀ ਵੱਧ ਜਾਣਗੀਆਂ।
ਬੰਗਲਾਦੇਸ਼ (ਪਲੇਇੰਗ ਇਲੈਵਨ):
ਸੈਫ ਹਸਨ, ਤਨਜ਼ੀਦ ਹਸਨ ਤਮੀਮ, ਪਰਵੇਜ਼ ਹੁਸੈਨ ਇਮੋਨ, ਤੌਹੀਦ ਹਰੀਦੌਏ, ਸ਼ਮੀਮ ਹੁਸੈਨ, ਜਾਕਰ ਅਲੀ (ਵਿਕਟਕੀਪਰ/ਕਪਤਾਨ), ਮੁਹੰਮਦ ਸੈਫੂਦੀਨ, ਰਿਸ਼ਾਦ ਹੁਸੈਨ, ਤਨਜ਼ੀਮ ਹਸਨ ਸਾਕਿਬ, ਨਸੁਮ ਅਹਿਮਦ, ਮੁਸਤਫਿਜ਼ੁਰ ਰਹਿਮਾਨ
ਭਾਰਤ (ਪਲੇਇੰਗ ਇਲੈਵਨ):
ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ।
Asia Cup 2025 : ਅੱਜ ਭਾਰਤੀ ਟੀਮ ਲਈ ਦੁਆਵਾਂ ਕਰੇਗਾ ਪਾਕਿਸਤਾਨ, ਜਾਣੋਂ ਵਜ੍ਹਾ
NEXT STORY