ਸਪੋਰਟਸ ਡੈਸਕ- ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਪਾਕਿਸਤਾਨ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 134 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸਦਾ ਪਿੱਛਾ ਪਾਕਿਸਤਾਨ ਨੇ ਕਰ ਲਿਆ। ਇਸ ਦੌਰਾਨ, ਸ਼੍ਰੀਲੰਕਾ ਨੂੰ ਸੁਪਰ-4 ਵਿੱਚ ਲਗਾਤਾਰ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਫਾਈਨਲ ਵਿੱਚ ਪਹੁੰਚਣ ਦੀਆਂ ਉਸਦੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ। ਸ਼੍ਰੀਲੰਕਾ ਦਾ ਅਗਲਾ ਮੈਚ ਭਾਰਤ ਦੇ ਖਿਲਾਫ ਹੈ, ਜਦੋਂ ਕਿ ਪਾਕਿਸਤਾਨ ਦਾ ਅਗਲਾ ਮੈਚ ਬੰਗਲਾਦੇਸ਼ ਦੇ ਖਿਲਾਫ ਹੈ।
ਸ਼੍ਰੀਲੰਕਾ ਪਹਿਲੇ ਸੁਪਰ-4 ਮੈਚ ਵਿੱਚ ਬੰਗਲਾਦੇਸ਼ ਤੋਂ 4 ਵਿਕਟਾਂ ਨਾਲ ਹਾਰ ਗਿਆ। ਦੂਜੇ ਪਾਸੇ, ਪਾਕਿਸਤਾਨ ਨੂੰ ਪਹਿਲੇ ਸੁਪਰ-4 ਮੈਚ ਵਿੱਚ ਭਾਰਤ ਦੇ ਹੱਥੋਂ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
134 ਦੌੜਾਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਚੰਗੀ ਸ਼ੁਰੂਆਤ ਕੀਤੀ। ਹਾਲਾਂਕਿ, ਛੇਵੇਂ ਓਵਰ ਵਿੱਚ, ਪਾਕਿਸਤਾਨ ਨੂੰ ਪਹਿਲਾ ਝਟਕਾ ਲੱਗਾ ਜਦੋਂ ਫਰਹਾਨ 17 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਤੋਂ ਬਾਅਦ ਕਹਾਣੀ ਬਦਲ ਗਈ। ਉਸੇ ਓਵਰ ਵਿੱਚ ਪਾਕਿਸਤਾਨ ਨੂੰ ਦੂਜਾ ਝਟਕਾ ਲੱਗਾ, ਫਖਰ ਜ਼ਮਾਨ ਵੀ ਆਊਟ ਹੋ ਗਿਆ। ਫਿਰ ਵਾਨਿੰਦੂ ਹਸਰੰਗਾ ਦੀ ਘਾਤਕ ਗੇਂਦਬਾਜੀ ਅਗੇ ਪਾਕਿਸਤਾਨ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਡਿੱਗਣ ਲੱਗੀ। ਹਾਲਾਂਕਿ, ਤਲਤ ਅਤੇ ਨਵਾਜ਼ ਵਿਚਕਾਰ ਇੱਕ ਸ਼ਾਨਦਾਰ ਸਾਂਝੇਦਾਰੀ ਹੋਈ ਅਤੇ ਪਾਕਿਸਤਾਨ ਨੇ ਮੈਚ ਜਿੱਤ ਲਿਆ। ਇਸ ਜਿੱਤ ਨਾਲ ਪਾਕਿਸਤਾਨ ਦੀਆਂ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਜ਼ਿੰਦਾ ਹਨ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਮੈਚ ਦੀ ਦੂਜੀ ਗੇਂਦ 'ਤੇ ਸ਼ਾਹੀਨ ਅਫਰੀਦੀ ਨੇ ਸ਼੍ਰੀਲੰਕਾ ਨੂੰ ਪਹਿਲਾਂ ਝਟਕਾ ਦਿੱਤਾ ਅਤੇ ਕੁਸਲ ਮੈਂਡਿਸ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਫਿਰ ਸ਼ਾਹੀਨ ਨੇ ਤੀਜੇ ਓਵਰ ਦੀ ਦੂਜੀ ਗੇਂਦ 'ਤੇ ਨਿਸੰਕਾ ਨੂੰ ਆਊਟ ਕੀਤਾ। ਛੇਵੇਂ ਓਵਰ ਵਿੱਚ ਹਾਰਿਸ ਰਉਫ ਨੇ ਕੁਸਲ ਪਰੇਰਾ ਨੂੰ ਆਊਟ ਕੀਤਾ, ਜੋ 15 ਦੌੜਾਂ 'ਤੇ ਆਊਟ ਹੋ ਗਿਆ। ਫਿਰ ਹੁਸੈਨ ਨੇ ਉਸੇ ਓਵਰ ਵਿੱਚ ਸ਼੍ਰੀਲੰਕਾ ਨੂੰ ਦੋ ਝਟਕੇ ਦਿੱਤੇ। ਹਾਲਾਂਕਿ, ਕਾਮਿੰਦੂ ਮੈਂਡਿਸ ਨੇ ਅਰਧ ਸੈਂਕੜਾ ਲਗਾਇਆ। ਉਸਦੀ ਪਾਰੀ ਨੇ ਸ਼੍ਰੀਲੰਕਾ ਨੂੰ ਪਾਕਿਸਤਾਨ ਦੇ ਖਿਲਾਫ 134 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਉਣ ਵਿੱਚ ਮਦਦ ਕੀਤੀ ਪਰ ਪਾਕਿਸਤਾਨ ਟੀਚਾ ਹਾਸਲ ਕਰਨ 'ਚ ਕਾਮਯਾਬ ਹੋ ਗਿਆ ਅਤੇ ਮੈਚ ਜਿੱਤ ਲਿਆ।
ਸ਼੍ਰੀਜੇਸ਼ ਦੀਆਂ ਨਜ਼ਰਾਂ ਅਗਲੇ ਪੰਜ ਸਾਲਾਂ ਵਿੱਚ ਸੀਨੀਅਰ ਟੀਮ ਦਾ ਮੁੱਖ ਕੋਚ ਬਣਨ 'ਤੇ
NEXT STORY