ਨਵੀਂ ਦਿੱਲੀ- ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ. ਸੀ.) ਨੇ ਏਸ਼ੀਆਈ ਖੇਤਰ 'ਚ ਕੋਵਿਡ-19 ਮਹਾਮਾਰੀ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਸਾਲ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਟੂਰਨਾਮੈਂਟ ਨੂੰ ਜੂਨ 2021 ਤੱਕ ਮੁਲਤਵੀ ਕਰ ਦਿੱਤਾ। ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਇਕ ਦਿਨ ਪਹਿਲਾਂ ਹੀ ਬੁੱਧਵਾਰ ਨੂੰ ਏਸ਼ੀਆ ਕੱਪ ਟੀ-20 ਦੇ ਰੱਦ ਹੋਣ ਦਾ ਐਲਾਨ ਕਰ ਦਿੱਤਾ ਸੀ। ਪਾਕਿਸਤਾਨ ਦੇ ਕੋਲ 6 ਟੀਮਾਂ ਦੇ ਮਹਾਦੀਪੀਏ ਟੂਰਨਾਮੈਂਟ ਦੇ ਮੇਜ਼ਬਾਨੀ ਅਧਿਕਾਰੀ ਸਨ। ਇਸ ਫੈਸਲੇ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਲਈ ਰਸਤਾ ਸਾਫ ਹੋ ਗਿਆ, ਜਿਸ ਦਾ ਆਯੋਜਨ ਸਤੰਬਰ ਤੋਂ ਨਵੰਬਰ ਤੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਵਿਡ-19 ਮਹਾਮਾਰੀ ਦੇ ਚੱਲਦੇ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਟੀ-20 ਵਿਸ਼ਵ ਕੱਪ ਦਾ ਆਯੋਜਨ ਵੀ ਅਸੰਭਵ ਲੱਗ ਰਿਹਾ ਹੈ ਤੇ ਏਸ਼ੀਆ ਕੱਪ ਦੇ ਰੱਦ ਹੋਣ ਨਾਲ ਬੀ. ਸੀ. ਸੀ. ਆਈ. ਨੂੰ ਇਸ ਵਿੰਡੋ 'ਚ ਆਈ. ਪੀ. ਐੱਲ. ਕਰਵਾਉਣ ਦਾ ਸਮਾਂ ਮਿਲ ਸਕਦਾ ਹੈ।
ਏਸ਼ੀਆਈ ਕ੍ਰਿਕਟ ਪ੍ਰੀਸ਼ਦ ਨੇ ਟਵੀਟ ਕੀਤਾ- 'ਕੋਵਿਡ-19 ਮਹਾਮਾਰੀ ਦੇ ਅਸਰ 'ਤੇ ਬਹੁਤ ਸੋਚ ਵਿਚਾਰ ਤੇ ਪੜਤਾਲ ਤੋਂ ਬਾਅਦ ਏ. ਸੀ. ਸੀ. ਕਾਰਜਕਾਰੀ ਬੋਰਡ ਨੇ ਏਸ਼ੀਆ ਕੱਪ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਸਤੰਬਰ 2020 'ਚ ਆਯੋਜਿਤ ਕੀਤਾ ਜਾਣਾ ਸੀ।' ਪਾਕਿਸਤਾਨ ਨੂੰ ਇਸ ਵਾਰ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨੀ ਸੀ ਪਰ ਸੁਰੱਖਿਆ ਕਾਰਨਾਂ ਦੇ ਟੂਰਨਾਮੈਂਟ ਨੂੰ ਸ਼੍ਰੀਲੰਕਾ 'ਚ ਆਯੋਜਿਤ ਕੀਤਾ ਜਾਣਾ ਸੀ, ਕਿਉਂਕਿ ਇਸ ਦੇਸ਼ ਦੇ ਬੋਰਡ ਨੇ ਟੂਰਨਾਮੈਂਟ ਦੇ ਆਯੋਜਨ ਦੀ ਇੱਛਾ ਜ਼ਾਹਰ ਕੀਤੀ ਸੀ।
ਧੋਨੀ ਦੇ ਮੈਨੇਜਰ ਨੇ ਕਿਹਾ- ਸੰਨਿਆਸ ਦੇ ਬਾਰੇ 'ਚ ਨਹੀਂ ਸੋਚ ਰਿਹਾ ਮਾਹੀ
NEXT STORY