ਨਵੀਂ ਦਿੱਲੀ : ਭਾਰਤੀ ਫੌਜ ਨਾਲ ਜੁੜੇ ਖਿਡਾਰੀਆਂ ਨੇ ਦੇਸ਼ ਲਈ ਬੇਹੱਦ ਸਫਲ ਰਹੀਆਂ ਏਸ਼ੀਆਈ ਖੇਡਾਂ ਵਿਚ 69 ਤਮਗਿਆਂ ਵਿਚੋਂ 11 ਜਿੱਤੇ ਹਨ ਪਰ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਇਸ ਨੂੰ 'ਸਿਰਫ ਟ੍ਰੇਲਰ' ਦੱਸਿਆ ਹੈ। ਉਸ ਨੇ ਨਾਲ ਹੀ ਕਿਹਾ, '' ਟੋਕਿਓ ਵਿਚ ਹੋਣ ਵਾਲੇ 2020 ਓਲੰਪਿਕ ਵਿਚ ਪੂਰੀ ਫਿਲਮ ਦਿਸੇਗੀ। ਰਾਵਤ ਨੇ ਤਮਗਾ ਜੇਤੂਆਂ ਦੇ ਸਨਮਾਨ ਵਿਚ ਆਯੋਜਿਤ ਪ੍ਰੋਗਰਾਮ ਵਿਚ ਹਿੱਸੀ ਲਿਆ।

ਰਾਵਤ ਨੇ ਕਿਹਾ, '' ਮੈਂ ਪੂਰੇ ਦਲ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਸਿਰਫ ਤਮਗਾ ਜੇਤੂਅÎਾਂ ਬਾਰੇ ਗੱਲ ਨਹੀਂ ਕਰ ਰਿਹਾ। ਕੁਝ ਤਮਗੇ ਜਿੱਤੇ ਅਤੇ ਕੁਝ ਪ੍ਰਦਰਸ਼ਨ ਵਿਚ ਕਮੀ ਰਹਿ ਗਈ ਪਰ ਮੈਨੂੰ ਉਮੀਦ ਹੈ ਕਿ ਉਹ ਸਖਤ ਮਹਿਨਤ ਕਰਨਗੇ। ਏਸ਼ੀਆਈ ਖੇਡਾਂ ਵਿਚ ਸਿਰਫ ਇਕ ਟ੍ਰੇਲਰ ਦਿਸਿਆ ਹੈ ਅਤੇ ਤੁਹਾਨੂੰ ਇਸ ਦੀ ਪੂਰੀ ਫਿਲਮ ਓਲੰਪਿਕ ਵਿਚ ਦਿਸੇਗੀ।

ਫੌਜ ਦੇ ਮੁਖੀ ਨੇ ਕਿਹਾ ਉਸ ਨੂੰ ਆਉਣ ਵਾਲੇ ਵੱਡੇ ਖੇਡ ਆਯੋਜਨਾਂ ਵਿਚ ਵੱਧ ਤਮਗਿਆਂ ਦੀ ਉਮੀਦ ਹੈ। ਉਸ ਨੇ ਕਿਹਾ, '' ਇਨ੍ਹਾਂ ਖੇਡਾਂ ਵਿਚ ਭਾਰਤੀ ਫੌਜ ਦੇ 73 ਪ੍ਰਤੀਨਿਧੀ ਸਨ ਜਿਸ ਵਿਚੋਂ 66 ਐਥਲੀਟ ਅਤੇ 7 ਕੋਚ ਸ਼ਾਮਲ ਸਨ। ਅਸੀਂ 4 ਸੋਨ, 4 ਚਾਂਦੀ ਅਤੇ 3 ਕਾਂਸੀ ਤਮਗੇ ਜਿੱਤੇ। ਮੈਨੂੰ ਹੋਰ ਵੀ ਉਮੀਦ ਸੀ ਪਰ ਮੈਂ ਨਿਰਾਸ਼ ਨਹੀਂ ਹਾਂ। ਮੈਨੂੰ ਪਤਾ ਹੈ ਕਿ ਉਹ ਸਖਤ ਮਹਿਨਤ ਕਰਨਗੇ, ਦੇਸ਼ ਲਈ ਕਈ ਹੋਰ ਪੁਰਸਕਾਰ ਜਿੱਤਣ ਲਈ ਹੋਰ ਵੱਧ ਮਿਹਨਤ ਕਰਨਗੇ।
ਜੋ ਤਸਵੀਰ ਇੰਟਰਨੈੱਟ 'ਤੇ ਛਾ ਗਈ, ਨੀਰਜ ਚੋਪੜਾ ਦਾ ਉਸ 'ਤੇ ਧਿਆਨ ਹੀ ਨਹੀਂ ਗਿਆ
NEXT STORY