ਨਵੀਂ ਦਿੱਲੀ— ਇਲੈਵੇਨਿਲ ਵਲਾਰਿਵਾਨ ਤੇ ਹਰਿਦੈ ਹਜ਼ਾਰਿਕਾ ਦੀ ਮਿਕਸਡ ਡਬਲਜ਼ ਭਾਰਤੀ ਜੋੜੀ ਨੇ ਮੰਗਲਵਾਰ ਨੂੰ ਇੱਥੇ 11ਵੀਂ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ 10 ਮੀਟਰ ਰਾਈਫਲ ਮੁਕਾਬਲੇ 'ਚ ਜੂਨੀਅਰ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਹਾਸਲ ਕੀਤਾ। ਇਸ ਮੁਕਾਬਲੇ 'ਚ ਮੇਹੁਲੀ ਘੋਸ਼ ਤੇ ਅਰਜੁਨ ਬਾਬੁਤਾ ਦੀ ਇਕ ਹੋਰ ਭਾਰਤੀ ਜੋੜੀ ਨੇ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਇਲੈਵੇਨਿਲ ਤੇ ਹਰਿਦੈ ਦੀ ਜੋੜੀ ਨੇ 835.8 ਅੰਕਾਂ ਨਾਲ ਤੀਜੇ ਸਥਾਨ 'ਤੇ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਸੀ, ਜਿਸ 'ਚੋਂ ਮੇਹੁਲੀ ਤੇ ਅਰਜਨ ਦੀ ਜੋੜੀ 833.5 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਸੀ। ਫਾਈਨਲ ਮਗਰੋਂ ਇਲੈਵੇਨਿਲ ਤੇ ਹਰਿਦੈ ਦੀ ਜੋੜੀ 502.1 ਦੇ ਸਕੋਰ ਨਾਲ ਚੋਟੀ 'ਤੇ ਰਹੀ। ਚਾਂਦੀ ਦਾ ਤਮਗਾ ਚੀਨ ਦੀ ਜੋੜੀ ਨੇ ਜਿੱਤਿਆ, ਜਿਸ ਨੇ 500.9 ਅੰਕ ਹਾਸਲ ਕੀਤੇ।
ਅੰਗਦ ਵੀਰ ਨੇ ਵਿਸ਼ਵ ਰਿਕਾਰਡ ਦੇ ਨਾਲ ਜਿੱਤਿਆ ਇਤਿਹਾਸਕ ਸਕੀਟ ਸੋਨ ਤਮਗਾ
NEXT STORY