ਸਪੋਰਟਸ ਡੈਸਕ- ਏਸ਼ੀਆਈ ਖੇਡਾਂ 2026 ਦੇ ਪੁਰਸ਼ ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੇ ਸੈਮੀਫਾਈਨਲ ਮੁਕਾਬਲੇ ਦੀ ਤਸਵੀਰ ਸਾਫ਼ ਹੋ ਗਈ ਹੈ। ਪਿਛਲੀਆਂ ਏਸ਼ੀਆਈ ਖੇਡਾਂ ਦੀ ਗੋਲਡ ਮੈਡਲਿਸਟ ਭਾਰਤੀ ਟੀਮ ਦਾ ਸਾਹਮਣਾ 1 ਅਕਤੂਬਰ ਨੂੰ ਸ਼੍ਰੀਲੰਕਾ ਵਿਰੁੱਧ ਹੋਵੇਗਾ। ਇਹ ਮਹੱਤਵਪੂਰਨ ਸੈਮੀਫਾਈਨਲ ਮੁਕਾਬਲਾ ਜਾਪਾਨ ਦੇ ਨਿਸ਼ਿਨ ਵਿਖੇ ਖੇਡਿਆ ਜਾਵੇਗਾ।
ਟੂਰਨਾਮੈਂਟ ਦੇ ਨਾਕਆਊਟ ਗੇੜ 'ਤੇ ਲਗਾਤਾਰ ਮੀਂਹ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼੍ਰੀਲੰਕਾ ਅਤੇ ਨੇਪਾਲ ਵਿਚਾਲੇ ਖੇਡਿਆ ਜਾਣ ਵਾਲਾ ਤੀਜਾ ਕੁਆਰਟਰ ਫਾਈਨਲ ਮੁਕਾਬਲਾ ਵੀ ਮੀਂਹ ਕਾਰਨ ਰੱਦ ਹੋ ਗਿਆ, ਜਿਸ ਤੋਂ ਬਾਅਦ ਸ਼੍ਰੀਲੰਕਾ ਨੇ ਬਿਹਤਰ ਟੀ-20 ਅੰਤਰਰਾਸ਼ਟਰੀ ਰੈਂਕਿੰਗ ਦੇ ਆਧਾਰ 'ਤੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਨੇਪਾਲ ਦੀ ਟੀਮ ਨੇ ਪਿਛਲੇ ਗੇੜ ਵਿੱਚ ਅਫ਼ਗਾਨਿਸਤਾਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ, ਪਰ ਮੈਚ ਰੱਦ ਹੋਣ ਕਾਰਨ ਉਸ ਦਾ ਸਫ਼ਰ ਇੱਥੇ ਹੀ ਸਮਾਪਤ ਹੋ ਗਿਆ।
ਨਿਯਮਾਂ ਅਨੁਸਾਰ ਜੇਕਰ 1 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਵੀ ਮੀਂਹ ਦੀ ਭੇਟ ਚੜ੍ਹ ਜਾਂਦੇ ਹਨ, ਤਾਂ ਬਿਹਤਰ ਰੈਂਕਿੰਗ ਵਾਲੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਜਾਣਗੀਆਂ। ਇਸੇ ਤਰ੍ਹਾਂ ਜੇਕਰ 3 ਅਕਤੂਬਰ ਨੂੰ ਹੋਣ ਵਾਲਾ ਫਾਈਨਲ ਮੈਚ ਵੀ ਮੀਂਹ ਕਾਰਨ ਰੱਦ ਹੁੰਦਾ ਹੈ, ਤਾਂ ਨਵੇਂ ਨਿਯਮਾਂ ਮੁਤਾਬਕ ਦੋਵਾਂ ਫਾਈਨਲਿਸਟ ਟੀਮਾਂ ਨੂੰ ਸੰਯੁਕਤ ਰੂਪ ਵਿੱਚ ਗੋਲਡ ਮੈਡਲ ਦਿੱਤਾ ਜਾਵੇਗਾ। ਭਾਰਤੀ ਟੀਮ ਦੀ ਨਜ਼ਰ ਹੁਣ ਸੈਮੀਫਾਈਨਲ ਜਿੱਤ ਕੇ 3 ਅਕਤੂਬਰ ਦੇ ਫਾਈਨਲ ਵਿੱਚ ਜਗ੍ਹਾ ਪੱਕੀ ਕਰਨ 'ਤੇ ਹੈ।
ਅਮਰੀਕਾ ’ਚ ਟੋਨੀ ਸੰਧੂ ਨੇ ਮੁੜ ਗੱਡੇ ਜਿੱਤ ਦੇ ਝੰਡੇ, ਓਲੰਪੀਆ ’ਚ ਦੂਜੀ ਵਾਰ ਜਿੱਤਿਆ ਗੋਲਡ ਮੈਡਲ
NEXT STORY