ਦੁਬਈ- ਆਈ. ਪੀ. ਐੱਲ.-13 ਦਾ ਐਤਵਾਰ ਨੂੰ ਸ਼ੈਡਿਊਲ ਐਲਾਨ ਕੀਤੇ ਜਾਣ ਦੇ ਦਿਨ ਇਕ ਬੁਰੀ ਖਬਰ ਆਈ ਹੈ ਕਿ ਦਿੱਲੀ ਕੈਪੀਟਲਸ ਦੇ ਸਹਾਇਕ ਫਿਜ਼ੀਓਥੈਰੇਪਿਸਟ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਟੂਰਨਾਮੈਂਟ 19 ਸਤੰਬਰ ਤੋਂ ਸ਼ੁਰੂ ਹੋਣਾ ਹੈ। ਆਈ. ਪੀ. ਐੱਲ. 'ਚ ਕੋਰੋਨਾ ਪਾਜ਼ੇਟਿਵ ਦਾ ਇਹ 14ਵਾਂ ਮਾਮਲਾ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰ ਕੋਰੋਨਾ ਨਾਲ ਪਾਜ਼ੇਟਿਵ ਪਾਏ ਗਏ ਸਨ ਜੋ 14 ਦਿਨ ਦੇ ਆਈਸੋਲੇਸ਼ਨ 'ਚੋਂ ਲੰਘ ਰਹੇ ਹਨ। ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਦੱਸਿਆ ਕਿ ਉਸਦੇ ਸਹਾਇਕ ਫਿਜ਼ੀਓਥੈਰੇਪਿਸਟ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਹ ਆਪਣੇ ਲਾਜ਼ਮੀ ਕੁਆਰੰਟੀਨ ਤੋਂ ਲੰਘ ਰਹੇ ਸਨ ਤੇ ਦੁਬਈ ਆਉਣ ਤੋਂ ਬਾਅਦ ਉਨ੍ਹਾਂ ਦੇ 2 ਟੈਸਟ ਨੈਗੇਟਿਵ ਆਏ ਸਨ ਪਰ ਉਨ੍ਹਾਂ ਦਾ ਤੀਜਾ ਟੈਸਟ ਪਾਜ਼ੇਟਿਵ ਆਇਆ ਹੈ।
ਟੀਮ ਨੇ ਦੱਸਿਆ ਕਿ ਸਹਾਇਕ ਫਿਜ਼ੀਓਥੈਰੇਪਿਸਟ ਅਜੇ ਤੱਕ ਟੀਮ ਦੇ ਕਿਸੇ ਖਿਡਾਰੀ ਜਾਂ ਸਟਾਫ ਨੂੰ ਨਹੀਂ ਮਿਲੇ ਹਨ। ਉਨ੍ਹਾਂ ਨੂੰ ਤੁਰੰਤ ਆਈਸੋਲੇਸ਼ਨ 'ਚ ਭੇਜ ਦਿੱਤਾ ਗਿਆ ਹੈ ਤੇ ਉਹ ਦੁਬਈ ਦੇ ਆਈਸੋਲੇਸ਼ਨ ਕੇਂਦਰ 'ਚ 14 ਦਿਨ ਤੱਕ ਆਈਸੋਲੇਸ਼ਨ 'ਚ ਰਹਿਣਗੇ। ਦਿੱਲੀ ਕੈਪੀਟਲਸ ਦੀ ਮੈਡੀਕਲ ਟੀਮ ਲਗਾਤਾਰ ਉਨ੍ਹਾਂ ਦੇ ਸੰਪਰਕ 'ਚ ਹੈ ਤੇ ਟੀਮ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹੈ।
ਸੇਰੇਨਾ, ਕੇਨਿਨ, ਮੇਦਵੇਦੇਵ, ਥਿਏਮ ਪ੍ਰੀ-ਕੁਆਰਟਰ ਫਾਈਨਲ 'ਚ
NEXT STORY