ਨਵੀਂ ਦਿੱਲੀ (ਭਾਸ਼ਾ)-ਖੇਡ ਮੰਤਰਾਲਾ ਨੇ ਡੋਪਿੰਗ ਦੇ ਦਾਗ਼ੀ ਖਿਡਾਰੀਆਂ ਤੇ ਕੋਚ ਨੂੰ ਰਾਸ਼ਟਰੀ ਖੇਡ ਪੁਰਸਕਾਰ ਦੇ ਯੋਗ ਬਣਾਇਆ ਹੈ, ਬਸ਼ਰਤੇ ਉਨ੍ਹਾਂ ਨੇ ਆਪਣੀ ਪਾਬੰਦੀ ਪੂਰੀ ਕਰ ਲਈ ਹੋਵੇ। ਇਸ ਫ਼ੈਸਲੇ ਨਾਲ ਮੁੱਕੇਬਾਜ਼ ਅਮਿਤ ਪੰਘਾਲ ਵਰਗੇ ਖਿਡਾਰੀਆਂ ਨੂੰ ਲਾਭ ਹੋਵੇਗਾ, ਜੋ 2012 ’ਚ ‘ਅਣਜਾਣਪੁਣੇ’’ਚ ਉਲੰਘਣਾ ਕਾਰਨ 2012 ’ਚ ਰਾਸ਼ਟਰੀ ਖੇਡ ਪੁਰਸਕਾਰ ਲਈ ਦਾਅਵਾ ਨਹੀਂ ਕਰ ਸਕੇ ਸਨ। ਇਸ ਸਾਲ ਦੇ ਸਨਮਾਨ ਲਈ ਜਾਰੀ ਕੀਤੇ ਗਏ ਇੱਕ ਸਰਕੂਲਰ ’ਚ ਮੰਤਰਾਲੇ ਨੇ ਕਿਹਾ ਹੈ ਕਿ ਡੋਪਿੰਗ ਦੇ ਅਪਰਾਧਾਂ ਲਈ ਸਜ਼ਾ ਪ੍ਰਾਪਤ ਕਰਨ ਵਾਲੇ ਖਿਡਾਰੀ ਮੁਅੱਤਲੀ ਪੂਰੀ ਹੋਣ ’ਤੇ ਯੋਗ ਹੋਣਗੇ ਪਰ ਇਸ ਸਮੇਂ ਦੌਰਾਨ ਦੀਆਂ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਪੁਰਸਕਾਰ ਲਈ ਵਿਚਾਰ ਨਹੀਂ ਕੀਤਾ ਜਾਵੇਗਾ। ਅਗਲੇ ਕੁਝ ਦਿਨਾਂ ’ਚ ਖੇਡ ਪੁਰਸਕਾਰਾਂ ਦਾ ਐਲਾਨ ਹੋਣ ਦੀ ਉਮੀਦ ਹੈ। ਮੰਤਰਾਲੇ ਨੇ ਕਿਹਾ, “(ਖਿਡਾਰੀ) ਸਜ਼ਾ/ਮੁਅੱਤਲੀ/ਪਾਬੰਦੀ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਪੁਰਸਕਾਰ ਲਈ ਵਿਚਾਰ ਕਰਨ ਦੇ ਯੋਗ ਹੋਣਗੇ।”
ਉਪਰੋਕਤ ਮੁਅੱਤਲੀ/ਸਜ਼ਾ ਦੌਰਾਨ ਪ੍ਰਾਪਤੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ,‘‘ਖਿਡਾਰੀ, ਜਿਨ੍ਹਾਂ ਖ਼ਿਲਾਫ਼ ਜਾਂਚ ਵਿਚਾਰ ਅਧੀਨ/ਪ੍ਰਗਤੀ ਅਧੀਨ ਹੈ, ਉਨ੍ਹਾਂ ਦੇ ਨਾਵਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।’’ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਣ ਵਾਲੇ ਭਾਰਤ ਦੇ ਇਕਲੌਤੇ ਪੁਰਸ਼ ਮੁੱਕੇਬਾਜ਼ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪੰਘਾਲ ਨੂੰ ਦੋ ਵਾਰ ਅਰਜੁਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਪਰ ਡੋਪ ਦੀ ਉਲੰਘਣਾ ਕਾਰਨ ਉਨ੍ਹਾਂ ਦੇ ਨਾਂ ’ਤੇ ਵਿਚਾਰ ਨਹੀਂ ਕੀਤਾ ਗਿਆ। 2012 ’ਚ ਚਿਕਨ ਪੌਕਸ ਦੇ ਇਲਾਜ ਦੌਰਾਨ ਉਹ ਡੋਪ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਸਨ। 25 ਸਾਲਾ ਇਸ ਓਲੰਪੀਅਨ ਨੇ ਕਿਹਾ ਸੀ ਕਿ ਡੋਪ ਦੀ ਉਲੰਘਣਾ ਯੁਵਾ ਪੱਧਰ ’ਤੇ ਅਣਜਾਣਪੁਣੇ ’ਚ ਹੋਈ ਸੀ।
ਬੁਮਰਾਹ ਆਈ.ਸੀ.ਸੀ. ਟੈਸਟ ਰੈਂਕਿੰਗ ’ਚ 9ਵੇਂ ਸਥਾਨ ’ਤੇ ਪੁੱਜੇ
NEXT STORY