ਭੁਵਨੇਸ਼ਵਰ- ਓਡੀਸ਼ਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਦਾ ਮੰਨਣਾ ਹੈ ਕਿ ਐਥਲੈਟਿਕਸ ਹਾਈ ਪਰਫਾਰਮੈਂਸ ਸੈਂਟਰ (ਐੱਚ. ਪੀ. ਸੀ.) ਆਉਣ ਵਾਲੇ ਸਾਲਾਂ 'ਚ 'ਚੈਂਪੀਅਨਾਂ ਦਾ ਹੱਬ' ਬਣ ਸਕਦਾ ਹੈ ਜਿਸ ਦਾ ਪਰਿਚਾਲਨ 2019 ਤੋਂ ਸ਼ੁਰੂ ਹੋ ਚੁੱਕਾ ਹੈ। ਪਟਨਾਇਕ ਨੇ ਕਲਿੰਗਾ ਸਟੇਡੀਅਮ ਦੇ ਆਪਣੇ ਦੌਰੇ ਦੇ ਦੌਰਾਨ ਐੱਚ. ਪੀ. ਸੀ. ਦੇ ਖਿਡਾਰੀਆਂ ਨਾਲ ਗੱਲਬਾਤ ਕੀਤੀ।
ਉਹ ਭਾਰਤ ਦੇ ਪਹਿਲੇ ਸ਼ਾਨਦਾਰ ਇੰਡੋਰ ਟਰੈਕ ਲਈ ਚਲ ਰਹੇ ਨਿਰਮਾਣ ਕਾਰਜ ਦੀ ਤਰੱਕੀ ਦੇ ਮੁਆਇਨੇ ਲਈ ਪੁੱਜੇ ਸਨ। ਉਨ੍ਹਾਂ ਨੇ ਨਾਲ ਹੀ ਉਮੀਦ ਜਤਾਈ ਕਿ ਇੰਡੋਰ ਸਹੂਲਤ 'ਭਾਰਤ ਦੇ ਐਥਲੈਟਿਕਸ ਦੇ ਵਿਕਾਸ ਨੂੰ ਕਾਫ਼ੀ ਉਤਸ਼ਾਹਤ ਕਰੇਗੀ ਤੇ ਆਗਾਮੀ ਸਾਲਾਂ 'ਚ ਚੈਂਪੀਅਨਾਂ ਨੂੰ ਤਿਆਰ ਕਰਨ ਦਾ 'ਹੱਬ' (ਕੇਂਦਰ) ਬਣ ਜਾਵੇਗੀ।
ਸਟ੍ਰੈਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ : ਨੰਦਿਨੀ ਨੇ ਸੈਮੀਫਾਈਨਲ 'ਚ ਪੁੱਜ ਕੇ ਯਕੀਨੀ ਕੀਤਾ ਤਮਗ਼ਾ
NEXT STORY