ਨਵੀਂ ਦਿੱਲੀ—ਚਟਗਾਂਵ ਟੈਸਟ ਦੇ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਹੋਟਲ ਵਾਪਸ ਪਰਤ ਰਹੀ ਆਸਟਰੇਲੀਆ ਟੀਮ ਦੀ ਬੱਸ 'ਤੇ ਪੱਥਰ ਸੁੱਟਿਆ ਗਿਆ। ਇਸ ਵਜ੍ਹਾ ਕਾਰਨ ਬੱਸ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਇਸ 'ਚ ਕਿਸੇ ਵੀ ਖਿਡਾਰੀ ਦੇ ਸੱਟ ਨਹੀਂ ਲੱਗੀ ਹੈ। ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਇਸ ਦੀ ਜਾਣਕਾਰੀ ਦਿੱਤੀ।
ਕ੍ਰਿਕਟ ਆਸਟਰੇਲੀਆ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਹੂਰ ਅਹਿਮਦ ਚੌਧਰੀ ਸਟੇਡੀਅਮ ਤੋਂ ਹੋਟਲ ਤਕ ਟੀਮ ਦੇ ਖਿਡਾਰੀਆਂ ਲਈ ਸੁਰੱਖਿਆ ਦੇ ਇੰਤਜਾਮ ਪੁਖਤਾ ਕਰ ਦਿੱਤੇ ਗਏ ਹਨ।
ਕ੍ਰਿਕਟ ਆਸਟਰੇਲੀਆ ਦੇ ਪ੍ਰਬੰਧਨ ਸੀਨ ਕਾਰੋਲ ਨੇ ਕਿਹਾ ਕਿ ਟੀਮ ਦਾ ਸੁਰੱਖਿਆ ਬਲ ਸਥਾਨਿਕ ਅਧਿਕਾਰੀਆ ਨਾਲ ਇਸ ਘਟਨਾ ਦੇ ਸੰਦਰਭ ਚਰਚਾ ਕਰ ਰਿਹਾ ਹੈ। ਇਸ ਬਾਰੇ 'ਚ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਕਿਹਾ ਕਿ ਇਸ ਘਟਨਾ ਨੂੰ ਬਹੁਤ ਗੰਭੀਰ ਮੰਨਿਆ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਵਲੋਂ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ।
ਪ੍ਰਦਰਸ਼ਨੀ ਮੈਚ 'ਚ ਦਿਖਾਈ ਦੇਣਗੇ ਦਿੱਗਜ ਫੁੱਟਬਾਲਰ
NEXT STORY