ਡੇਟ੍ਰੋਏਟ (ਮਿਸ਼ਿਗਨ)– ਭਾਰਤੀ ਗੋਲਫਰ ਅਰਜੁਨ ਅਟਵਾਲ ਤੀਜੇ ਦੌਰ ਵਿਚ ਛੇ ਅੰਡਰ 66 ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਇੱਥੇ ਰਾਕੇਟ ਮੋਰਗੇਰਜ ਕਲਾਸਿਕ ਗੋਲਫ ਟੂਰਨਾਮੈਂਟ ਵਿਚ ਟਾਪ-20 ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ। ਅਮਰੀਕਾ ਦੇ ਅਾਜ਼ਾਦੀ ਦਿਹਾੜੇ ਦੇ ਦਿਨ ਖੇਡੇ ਗਏ ਤੀਜੇ ਦੌਰ ਤੋਂ ਬਾਅਦ ਅਟਵਾਲ ਦਾ ਕੁਲ ਸਕੋਰ 11 ਅੰਡਰ ਹੈ ਤੇ ਉਹ ਸਾਂਝੇ ਤੌਰ ’ਤੇ 18ਵੇਂ ਸਥਾਨ ’ਤੇ ਚੱਲ ਰਿਹਾ ਹੈ। ਤੀਜੇ ਦੌਰ ਦੌਰਾਨ ਹਾਲਾਂਕਿ ਇਕ ਸਮੇਂ ਅਟਵਾਲ ਕੁਝ ਦੇਰ ਲਈ ਚੋਟੀ ਦਾ ਸਥਾਨ ਵੀ ਹਾਸਲ ਕਰਨ ਵਿਚ ਸਫਲ ਿਰਹਾ ਸੀ ।
ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਮੈਥਿਊ ਵੋਲਫ ਨੇ ਕੀਤਾ ਜਿਹੜਾ 64 ਦੇ ਸਕੋਰ ਨਾਲ ਕੁਲ 19 ਅੰਡਰ ਦੇ ਸਕੋਰ ਨਾਲ ਚੋਟੀ ’ਤੇ ਚੱਲ ਰਿਹਾ ਹੈ। ਮੈਥਿਊ ਨੇ ਰੇਆਨ ਆਰਮਰ (67) ਤੇ ਬ੍ਰਾਈਸਨ ਡਿਚਾਮਬਯੁ (67) 'ਤੇ ਤਿੰਨ ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ।
ਇੰਗਲੈਂਡ ਦੌਰਾਨ ਸਾਡੀ ਸਭ ਤੋਂ ਵੱਡੀ ਲੜੀ, ਸਾਡੇ ਲਈ ਏਸ਼ੇਜ਼ ਦੀ ਤਰ੍ਹਾਂ : ਰੋਚ
NEXT STORY