ਮਾਨਚੈਸਟਰ– ਤੇਜ਼ ਗੇਂਦਬਾਜ਼ ਕੇਮਾਰ ਰੋਚ ਨੂੰ ਲੱਗਦਾ ਹੈ ਕਿ ਇੰਗਲੈਂਡ ਵਿਰੁੱਧ ਆਗਾਮੀ ਲੜੀ ਵੈਸਟਇੰਡੀਜ਼ ਲਈ ਏਸ਼ੇਜ਼ ਦੀ ਤਰ੍ਹਾਂ ਹੀ ਹੈ ਤੇ ਉਸਦੀ ਟੀਮ ਪਿਛਲੇ ਸਾਲ ਘਰੇਲੂ ਧਰਤੀ ’ਤੇ ਜਿੱਤ ਗਈ ਟਰਾਫੀ ਦਾ ਬਚਾਅ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਸਾਊਥੰਪਟਨ ਦੇ ਏਸ਼ੇਜ਼ ਬਾਓਲ ਵਿਚ ਸ਼ੁਰੂਆਤੀ ਟੈਸਟ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਕਾਰਣ ਮਾਰਚ ਤੋਂ ਮੁਲਤਵੀ ਪਈਆਂ ਸਾਰੀਆਂ ਖੇਡ ਗਤੀਵਿਧੀਆਂ ਤੋਂ ਬਾਅਦ ਇਹ ਪਹਿਲਾ ਕੌਮਾਂਤਰੀ ਕ੍ਰਿਕਟ ਮੁਕਾਬਲਾ ਹੋਵੇਗਾ। ਵੈਸਟਇੰਡੀਜ਼ ਨੇ ਪਿਛਲੇ ਸਾਲ ਕੈਰੇਬੀਆਈ ਧਰਤੀ ਦਾ ਦੌਰਾ ਕਰਨ ਵਾਲੀ ਜੋ ਰੂਟ ਦੀ ਇੰਗਲੈਂਡ ਟੀਮ ਨੂੰ 2-1 ਨਾਲ ਹਰਾਇਆ ਸੀ ਤੇ ਰੋਚ ਨੇ ਕਿਹਾ ਕਿ ਮਹਿਮਾਨ ਟੀਮ ਉਸ ਨਤੀਜੇ ਨੂੰ ਫਿਰ ਤੋਂ ਹਾਸਲ ਕਰਨਾ ਚਾਹੁੰਦੀ ਹੈ।
ਰੋਚ ਨੇ ਕਿਹਾ, ‘‘ਅਸੀਂ ਮਜ਼ਬੂਤ ਸੀ ਤੇ ਇਸ ਚੀਜ਼ ਨੇ ਲੈਅ ਬਣਾਈ। ਹਰ ਕਿਸੇ ਨੇ ਪ੍ਰਦਰਸਨ ਕੀਤਾ ਤੇ ਅਸੀਂ ਇੱਥੇ ਵੀ ਉਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗਾ। ਟ੍ਰਾਫੀ ਕੈਰੇਬੀਆਈ ਧਰਤੀ ’ਤੇ ਵਾਪਸ ਲਿਜਾਣਾ ਸਾਡਾ ਪਹਿਲਾ ਟੀਚਾ ਹੈ। ਉਸ ਨੇ ਕਿਹਾ,‘‘ਇੰਗਲੈਂਡ ਵਿਚ ਜਿੱਤ ਹਾਸਲ ਕਰਨਾ ਸ਼ਾਨਦਾਰ ਹੋਵੇਗਾ ਪਰ ਇਹ ਟਰਾਫੀ ਦਾ ਬਚਾਅ ਕਰਨਾ ਹੈ। ਇਹ ਸਾਡੀ ਸਭ ਤੋਂ ਵੱਡੀ ਲੜੀ ਹੈ। ਇਹ ਸਾਡੇ ਲਈ ਏਸ਼ੇਜ਼ ਦੀ ਤਰ੍ਹਾਂ ਹੈ, ਇਸ ਲਈ ਇਹ ਓਨੀ ਹੀ ਚੁਣੌਤੀਪੂਰਨ ਹੈ।’’ ਰੋਚ ਦੋਵਾਂ ਟੀਮਾਂ ਵਿਚਾਲੇ ਪਿਛਲੀ ਲੜੀ ਵਿਚ 18 ਵਿਕਟਾਂ ਲੈ ਕੇ ਸਭ ਤੋਂ ਵੱਧਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਰਿਹਾ ਸੀ ਤੇ ਉਸ ਨੂੰ ਅਾਪਣੇ ਨਿਰੰਤਰ ਪ੍ਰਦਰਸ਼ਨ ਲਈ ‘ਮੈਨ ਆਫ ਦਿ ਸੀਰੀਜ਼’ ਚੁਣਿਆ ਗਿਆ ਸੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਗੇਂਦ ’ਤੇ ਲਾਰ ਦੇ ਇਸਤੇਮਾਲ ’ਤੇ ਪਾਬੰਦੀ ਲਾਈ ਹੈ ਤੇ ਇਸ 31 ਸਾਲਾ ਖਿਡਾਰੀ ਨੂੰ ਲੱਗਦਾ ਹੈ ਕਿ ਹੁਣ ਗੇਂਦ ਨੂੰ ਚਮਕਾਉਣਾ ਕਾਫੀ ਮੁਸ਼ਕਿਲ ਹੋਵੇਗਾ ਪਰ ਗੇਂਦਬਾਜ਼ ਇਸਦਾ ਤਰੀਕਾ ਲੱਭ ਲੈਣਗੇ।’’ ਉਸ ਨੇ ਕਿਹਾ,‘‘ਹਾਂ, ਇਹ ਸਭ ਤੋਂ ਮੁਸ਼ਕਿਲ ਚੀਜ਼ ਹੋਵੇਗੀ ਪਰ ਉਮੀਦ ਕਰਦੇ ਹਾਂ ਕਿ ਦਿਨ ਵਿਚ ਕੁਝ ਗਰਮੀ ਹੋਵੇਗੀ ਤੇ ਖਿਡਾਰੀਆਂ ਨੂੰ ਕੁਝ ਪਸੀਨਾ ਆਵੇਗਾ। ਹਾਲਾਂਕਿ ਪਸਨਾ ਆਉਣ ਲਈ ਕਾਫੀ ਗਰਮੀ ਦੀ ਲੋੜ ਹੈ ਪਰ ਮੌਸਮ ਭਾਵੇਂ ਹੀ ਕਿਹੋ ਜਿਹਾ ਵੀ ਹੋਵੇ, ਅਸੀਂ ਤਰੀਕਾ ਲੱਭ ਲਵਾਂਗੇ।’’
ਕੋਹਲੀ ਖ਼ਿਲਾਫ਼ ਸ਼ਿਕਾਇਤ ਦੀ ਜਾਂਚ ਕਰ ਰਹੇ ਹਾਂ : BCCI ਆਚਰਣ ਅਧਿਕਾਰੀ
NEXT STORY