ਸਿਡਨੀ- ਭਾਰਤੀ ਟੀਮ ਨੂੰ ਆਸਟਰੇਲੀਆ ਵਿਰੁੱਧ ਤੀਜੇ ਟੀ-20 ਮੈਚ 'ਚ 12 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਭਾਰਤੀ ਟੀਮ ਨੇ ਟੀ-20 ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿਆ। ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਇਕ ਬਾਰ ਫਿਰ ਚੱਲਿਆ। ਉਨ੍ਹਾਂ ਨੇ ਆਸਟਰੇਲੀਆਈ ਗੇਂਦਬਾਜ਼ਾਂ ਦੇ ਵਿਰੁੱਧ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਏ, ਬਾਵਜੂਦ ਇਸਦੇ ਉਹ ਆਪਣੀ ਟੀਮ ਨੂੰ ਜਿੱਤ ਹਾਸਲ ਨਹੀਂ ਕਰਵਾ ਸਕੇ।
ਕੋਹਲੀ ਨੇ ਤੀਜੇ ਟੀ-20 ਮੈਚ ਦੌਰਾਨ ਬਣਾਏ ਇਹ ਵੱਡੇ ਰਿਕਾਰਡ-
ਟੀਚੇ ਦਾ ਪਿੱਛਾ ਕਰਦੇ ਹੋਏ ਟੀ-20 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ
ਵਿਰਾਟ ਕੋਹਲੀ-17
ਡੇਵਿਡ ਵਾਰਨਰ-12
ਰੋਹਿਤ ਸ਼ਰਮਾ-10
ਪਾਲ ਸਟਰਲਿੰਗ-9
ਟੀ-20 'ਚ ਆਸਟਰੇਲੀਆਈ ਧਰਤੀ 'ਤੇ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ
7- ਵਿਰਾਟ ਕੋਹਲੀ
4- ਕ੍ਰਿਸ ਗੇਲ
4- ਬਾਬਰ ਆਜ਼ਮ
ਇਹ ਵੀ ਪੜ੍ਹੋ: ਇੰਗਲੈਂਡ ਦੀ ਟੀਮ 'ਚ ਕੋਈ ਇਨਫੈਕਟਿਡ ਨਹੀਂ, ਦੱ. ਅਫਰੀਕਾ ਤੋਂ ਜਾਣ ਦੀ ਮਿਲੀ ਮਨਜ਼ੂਰੀ
ਟੀ-20 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ
ਕੋਹਲੀ-25
ਰੋਹਿਤ-25
ਵਾਰਨਰ-19
ਟੀ-20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼
380- ਰੋਹਿਤ ਸ਼ਰਮਾ
311- ਸੁਰੇਸ਼ ਰੈਨਾ
302- ਐੱਮ. ਐੱਸ. ਧੋਨੀ
300- ਵਿਰਾਟ ਕੋਹਲੀ
261- ਯੁਵਰਾਜ ਸਿੰਘ
ਨੋਟ- ਟੀ20 ਦੇ ਕਿੰਗ ਬਣੇ ਵਿਰਾਟ ਕੋਹਲੀ, ਬਣਾਏ ਇਹ ਵੱਡੇ ਰਿਕਾਰਡ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਇੰਗਲੈਂਡ ਦੀ ਟੀਮ 'ਚ ਕੋਈ ਇਨਫੈਕਟਿਡ ਨਹੀਂ, ਦੱ. ਅਫਰੀਕਾ ਤੋਂ ਜਾਣ ਦੀ ਮਿਲੀ ਮਨਜ਼ੂਰੀ
NEXT STORY