ਨਵੀਂ ਦਿੱਲੀ- ਪਾਕਿਸਤਾਨ ਵਿਚ ਕ੍ਰਿਕਟ ਇਕ ਵਾਰ ਫਿਰ ਤੋਂ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਇਸ ਸਮੇਂ ਆਸਟਰੇਲੀਆਈ ਕ੍ਰਿਕਟ ਟੀਮ ਟੈਸਟ ਅਤੇ ਵਨ ਡੇ ਸੀਰੀਜ਼ ਦੇ ਲਈ ਪਹੁੰਚੀ ਹੈ। ਸੀਰੀਜ਼ ਦਾ ਪਹਿਲਾ ਟੈਸਟ ਰਾਵਲਪਿੰਡੀ ਵਿਚ ਹੋਇਆ ਸੀ, ਜਿਸ ਵਿਚ ਕਾਫੀ ਦੌੜਾਂ ਬਣਾਈਆਂ ਗਈਆਂ ਸਨ। ਇਸ ਵਿਚਾਲੇ ਆਸਟਰੇਲੀਆਈ ਖਿਡਾਰੀ ਵੀ ਪਾਕਿਸਤਾਨ ਦੀ ਮਹਿਮਾਨ ਨਿਵਾਜ਼ੀ ਦਾ ਪੂਰਾ ਆਨੰਦ ਲੈ ਰਹੇ ਹਨ। ਆਸਟਰੇਲੀਆਈ ਖਿਡਾਰੀ ਮਾਨਰਸ ਲਾਬੁਸ਼ੇਨ ਨੇ ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਦੁਪਹਿਰ ਦੇ ਖਾਣੇ ਦੀ ਫੋਟੋ ਸ਼ੇਅਰ ਕੀਤੀ ਹੈ। ਲਾਬੁਸ਼ੇਨ ਇਸ ਦੌਰਾਨ ਦਾਲ-ਰੋਟੀ ਦਾ ਆਨੰਦ ਲੈਂਦੇ ਨਜ਼ਰ ਆਏ। ਉਨ੍ਹਾਂ ਨੇ ਫੋਟੋ ਦੇ ਨਾਲ ਲਿਖਿਆ- ਲੰਚ ਵਿਚ ਵੀ ਦਾਲ ਅਤੇ ਰੋਟੀ। ਸੁਆਦੀ।
ਅਲੈਕਸ ਕੈਰੀ ਡਿੱਗ ਗਏ ਸਵੀਮਿੰਗ ਪੂਲ ਵਿਚ
ਬੀਤੇ ਦਿਨੀਂ ਆਸਟਰੇਲੀਆਈ ਵਿਕਟਕੀਪਰ ਬੱਲੇਬਾਜ਼ ਅਲੈਕਸ ਕੈਰੀ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਦਰਅਸਲ ਟੀਮ ਹੋਟਲ ਤੋਂ ਅਭਿਆਸ ਦੇ ਲਈ ਨਿਕਲ ਰਹੇ ਸਵੀਮਿੰਗ ਪੂਲ ਦੇ ਨੇੜੇ ਉਸਦੇ ਸਾਥੀਆਂ ਨੇ ਆਵਾਜ਼ ਲਗਾਈ। ਕੈਰੀ ਚੱਲਦੇ-ਚੱਲਦੇ ਆਪਣੇ ਸਾਥੀਆਂ ਨਾਲ ਗੱਲ ਕਰ ਰਹੇ ਸਨ ਕਿ ਅਚਾਨਕ ਪੂਲ ਵਿਚ ਡਿੱਗ ਗਏ। ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ।
ਦੱਸ ਦੇਈਏ ਕਿ ਆਸਟਰੇਲੀਆਈ ਟੀਮ 24 ਸਾਲ ਬਾਅਦ ਪਾਕਿਸਤਾਨ ਦੇ ਦੌਰੇ 'ਤੇ ਹੈ, ਜਿੱਥੇ 3 ਟੈਸਟ ਅਤੇ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਇਕ ਟੀ-20 ਮੈਚ ਵੀ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਰਾਵਲਪਿੰਡੀ ਦੇ ਮੈਦਾਨ 'ਤੇ ਖੇਡਿਆ ਗਿਆ ਸੀ, ਜਿਸ ਵਿਚ ਦੋਵਾਂ ਟੀਮਾਂ ਨੇ ਕਾਫੀ ਦੌੜਾਂ ਬਣਾਈਆਂ ਸਨ। ਹੁਣ ਸੀਰੀਜ਼ ਦਾ ਅਗਲਾ ਟੈਸਟ ਮੈਚ 12 ਮਾਰਚ ਨੂੰ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੈਂਗਲੁਰੂ 'ਚ ਡੇ-ਨਾਈਟ ਟੈਸਟ 'ਚ 100 ਫ਼ੀਸਦੀ ਦਰਸ਼ਕਾਂ ਦੀ ਮਿਲੀ ਮਨਜ਼ੂਰੀ
NEXT STORY