ਸਪੋਰਟਸ ਡੈਸਕ— ਵਰਲਡ ਕੱਪ 'ਚ ਸ਼ਨੀਵਾਰ ਨੂੰ 45ਵਾਂ ਮੁਕਾਬਲਾ ਮੈਨਚੈਸਟਰ 'ਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਸ਼ਾਮ 6.00 ਵਜੇ ਖੇਡਿਆ ਜਾਵੇਗਾ। ਸਕੋਰ ਬੋਰਡ 'ਚ ਆਸਟਰੇਲੀਆ ਪਹਿਲੇ ਸਥਾਨ 'ਤੇ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਅੱਠਵੇ ਸਥਾਨ 'ਤੇ ਹੈ। ਆਸਟਰੇਲੀਆ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਚੁੱਕਾ ਹੈ ਜਦਕਿ ਦੱਖਣੀ ਅਫਰੀਕਾ ਪਹਿਲਾਂ ਹੀ ਅੰਤਿਮ-4 ਦੀ ਰੇਸ ਤੋਂ ਬਾਹਰ ਹੋ ਚੁੱਕਾ ਹੈ। ਦੋਹਾਂ ਟੀਮਾਂ ਵਿਚਾਲੇ ਅੱਜ ਦਾ ਮੈਚ 100ਵਾਂ ਵਨ-ਡੇ ਮੈਚ ਹੋਵੇਗਾ। ਵਰਲਡ ਕੱਪ 'ਚ ਦੋਵੇਂ ਟੀਮਾਂ ਟੂਰਨਾਮੈਂਟ ਦੇ ਇਤਿਹਾਸ 'ਚ ਛੇਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ।

ਦੋਹਾਂ ਟੀਮਾਂ ਵਿਚਾਲੇ ਮੈਚਾਂ ਦੇ ਨਤੀਜੇ
1. ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਵਨ-ਡੇ 'ਚ 99 ਮੁਕਾਬਲੇ ਹੋ ਚੁੱਕੇ ਹਨ। ਇਨ੍ਹਾਂ 99 ਮੈਚਾਂ 'ਚੋਂ ਆਸਟਰੇਲੀਆ ਨੇ 48 ਮੈਚ ਜਿੱਤੇ ਹਨ ਜਦਕਿ ਦੱਖਣੀ ਅਫਰੀਕਾ 47 ਮੈਚ ਜਿੱਤਣ 'ਚ ਸਫਲ ਰਿਹਾ ਹੈ। 1 ਮੈਚ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਅਤੇ 3 ਮੈਚ ਟਾਈ ਰਹੇ।
2. ਵਰਲਡ ਕੱਪ 'ਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਕੁੱਲ 5 ਮੈਚ ਹੋ ਚੁੱਕੇ ਹਨ। ਇਨ੍ਹਾਂ 5 ਮੈਚਾਂ 'ਚੋਂ 3 ਮੈਚ ਆਸਟਰੇਲੀਆ ਨੇ ਜਿੱਤੇ ਹਨ ਜਦਕਿ ਇਕ ਮੈਚ ਦੱਖਣੀ ਅਫਰੀਕਾ ਨੇ ਜਿੱਤਿਆ ਹੈ। 1 ਮੈਚ ਟਾਈ ਰਿਹਾ।
3. ਦੋਹਾਂ ਟੀਮਾਂ ਵਿਚਾਲੇ ਆਖਰੀ 5 ਮੁਕਾਬਲਿਆਂ 'ਚੋਂ 1 ਮੈਚ ਆਸਟਰੇਲੀਆ ਨੇ ਜਿੱਤਿਆ ਹੈ ਜਦਕਿ 4 ਮੈਚ ਦੱਖਣੀ ਅਫਰੀਕਾ ਨੇ ਜਿੱਤੇ ਹਨ।

ਅੱਜ ਦੇ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਫੈਕਟਰ
1 ਪਿੱਚ ਦੀ ਸਥਿਤੀ : ਇਸ ਪਿੱਚ 'ਤੇ ਚਾਰ ਵਾਰ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ। ਇਸ ਲਈ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰੇਗੀ।
2. ਮੌਸਮ ਦਾ ਮਿਜਾਜ਼ : ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਸਾਫ ਰਹੇਗਾ। ਤਪਾਮਾਨ 13 ਤੋਂ 20 ਡਿਗਰੀ ਦੇ ਵਿਚਾਲੇ ਰਹੇਗਾ।
CWC 2019 : ਭਾਰਤ ਟੂਰਨਾਮੈਂਟ 'ਚ ਸ਼੍ਰੀਲੰਕਾ ਖਿਲਾਫ 12 ਸਾਲ ਤੋਂ ਨਹੀਂ ਹਾਰਿਆ
NEXT STORY