ਕੈਨਬਰਾ- ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਬੇਬ ਮੂਨੀ (73) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਤੇਜ਼ ਗੇਂਦਬਾਜ਼ ਡਾਰਸੀ ਬਰਾਊਨ (34 ਦੌੜਾਂ 'ਤੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਇੱਥੇ ਮਹਿਲਾ ਏਸ਼ੇਜ਼ ਸੀਰੀਜ਼ ਦੇ ਪਹਿਲੇ ਵਨ ਡੇ ਮੈਚ ਵਿਚ ਇੰਗਲੈਂਡ ਨੂੰ 27 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਚੰਗੀ ਗੇਂਦਬਾਜ਼ੀ ਕਰਦੇ ਹੋਏ ਮੇਜ਼ਬਾਨ ਆਸਟਰੇਲੀਆ ਨੂੰ 50 ਓਵਰਾਂ ਵਿਚ 9 ਵਿਕਟਾਂ 'ਤੇ 205 ਦੌੜਾਂ 'ਤੇ ਹੀ ਬਣਾਉਣ ਦਿੱਤੀਆਂ। ਜਵਾਬ ਵਿਚ ਹਾਲਾਂਕਿ ਆਸਟਰੇਲੀਆ ਨੇ ਵੀ ਘਾਤਕ ਗੇਂਦਬਾਜ਼ੀ ਕੀਤੀ ਅਤੇ ਇੰਗਲੈਂਡ ਨੂੰ 45 ਓਵਰਾਂ ਵਿਚ 178 'ਤੇ ਢੇਰ ਕਰਕੇ ਮੈਚ ਜਿੱਤ ਲਿਆ। ਆਸਟਰੇਲੀਆ ਦੀ ਇਸ ਜਿੱਤ ਦੀ ਹੀਰੋ ਤਜਰਬੇਕਾਰ ਬੱਲੇਬਾਜ਼ ਮੂਨੀ ਅਤੇ ਤੇਜ਼ ਗੇਂਦਬਾਜ਼ ਡਾਰਸੀ ਰਹੀ। ਮੂਨੀ ਨੇ ਜਿੱਥੇ 8 ਚੌਕਿਆਂ ਅਤੇ 1 ਛੱਕੇ ਦੇ ਸਹਾਰੇ 91 ਗੇਂਦਾਂ ਵਿਚ 73 ਦੌੜਾਂ ਦੀ ਪਾਰੀ ਖੇਡੀ, ਉੱਥੇ ਹੀ ਡਾਰਸੀ ਨੇ 10 ਓਵਰਾਂ ਵਿਚ 34 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਉਸ ਤੋਂ ਇਲਾਵਾ ਮੇਗਨ ਸ਼ੱਟ, ਜੇਸ ਜੋਨਾਸੇਨ ਅਤੇ ਤਾਹਲਿਆ ਮੈਕਗ੍ਰਾ ਨੇ 2-2 ਵਿਕਟਾ ਹਾਸਲ ਕੀਤੀਆਂ। ਮੂਨੀ ਨੂੰ ਅਰਧ ਸੈਂਕੜੇ ਵਾਲੀ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਇਹ ਖ਼ਬਰ ਪੜ੍ਹੋ- ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ
ਇੰਗਲੈਂਡ ਵਲੋਂ ਤਜਰਬੇਕਾਰ ਆਲਰਾਊਂਡਰ ਨਤਾਲੀ ਸਾਈਵਰ ਨੇ 3 ਚੌਕਿਆਂ ਦੀ ਮਦਦ ਨਾਲ 66 ਗੇਂਦਾਂ 'ਤੇ 45 ਦੌੜਾਂ ਬਣਾਈਆਂ ਜਦਕਿ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ਕੈਬਰੀਨ ਬਰੰਟ ਅਤੇ ਕੇਟ ਕ੍ਰਾਸ ਨੇ 3-3 ਵਿਕਟਾਂ ਹਾਸਲ ਕੀਤੀਆਂ। ਦੋਵਾਂ ਟੀਮਾਂ ਵਿਚਾਲੇ ਹੁਣ ਐਤਵਾਰ ਨੂੰ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੀਆ ਪਹਿਲੀ ਵਾਰ AFC ਮਹਿਲਾ ਏਸ਼ੀਆਈ ਕੱਪ ਦੇ ਫਾਈਨਲ 'ਚ ਪਹੁੰਚਿਆ
NEXT STORY