ਸਪੋਰਟਸ ਡੈਸਕ— ਓਲੰਪਿਕ ਟਿਕਟ ਹਾਸਲ ਕਰਨ ਵਾਲੇ ਭਾਰਤੀ ਪਹਿਲਵਾਨ ਸੁਮਿਤ ਮਲਿਕ ਨੂੰ ਬੁਲਗਾਰੀਆ ’ਚ ਹਾਲ ਹੀ ’ਚ ਕੁਆਲੀਫ਼ਾਇਰ ਦੇ ਦੌਰਾਨ ਡੋਪ ਟੈਸਟ ’ਚ ਅਸਫ਼ਲ ਰਹਿਣ ਦੇ ਬਾਅਦ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਟੋਕੀਓ ਖੇਡਾਂ ਸ਼ੁਰੂ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਇਹ ਦੇਸ਼ ਲਈ ਇਕ ਸ਼ਰਮਿੰਦਗੀ ਦਾ ਸਬੱਬ ਹੈ। ਇਹ ਲਗਾਤਾਰ ਦੂਜਾ ਓਲੰਪਿਕ ਹੈ ਜਦੋਂ ਖੇਡਾਂ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਡੋਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 2015 ਰੀਓ ਓਲੰਪਿਕ ਤੋਂ ਕੁਝ ਹਫ਼ਤੇ ਪਹਿਲਾਂ ਪਹਿਲਵਾਨ ਨਰਸਿੰਘ ਯਾਦਵ ਵੀ ਡੋਪਿੰਗ ਜਾਂਚ ’ਚ ਪਾਜ਼ੇਟਿਵ ਆਏ ਗਏ ਸਨ ਤੇ ਉਨ੍ਹਾਂ ’ਤੇ ਚਾਰ ਸਾਲ ਲਈ ਪਾਬੰਦੀ ਲਾਈ ਗਈ ਸੀ।
ਇਹ ਵੀ ਪੜ੍ਹੋ : ਫੋਰਬਸ ਦੀ ਸੂਚੀ ’ਚ ਵਿਰਾਟ ਦੀ 'ਸਰਦਾਰੀ', 12 ਮਹੀਨਿਆਂ ਵਿਚ ਕਮਾਏ ਕਰੀਬ 229 ਕਰੋੜ
10 ਜੂਨ ਨੂੰ ਦੇਣਾ ਹੋਵੇਗਾ ‘ਬੀ’ ਨਮੂਨਾ
ਰਾਸ਼ਟਰਮੰਡਲ ਖੇਡਾਂ (2018) ’ਚ ਸੋਨ ਤਮਗ਼ਾ ਜਿੱਤਣ ਵਾਲੇ ਮਲਿਕ ਨੇ ਬੁਲਗਾਰੀਆ ’ਚ 125 ਕਿਲੋਗ੍ਰਾਮ ਵਰਗ ’ਚ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕੀਤਾ ਸੀ ਜੋ ਕਿ ਪਹਿਲਵਾਨਾਂ ਲਈ ਕੋਟਾ ਹਾਸਲ ਕਰਨ ਦਾ ਆਖ਼ਰੀ ਮੌਕਾ ਸੀ। ਇਸ ਮਾਮਲੇ ਦੇ ਬਾਅਦ 23 ਜੁਲਾਈ ਤੋਂ ਸ਼ੁਰੂ ਹੋ ਰਹੇ ਓਲੰਪਿਕ ’ਚ ਹਿੱਸਾ ਲੈਣ ਦਾ ਇਸ 28 ਸਾਲਾ ਪਹਿਲਵਾਨ ਦਾ ਸੁਫ਼ਨਾ ਲਗਭਗ ਟੁੱਟ ਗਿਆ ਹੈ। ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਸੂਤਰ ਨੇ ਕਿਹਾ, ‘‘ਯੂ. ਡਬਲਯੂ. ਡਬਲਯੂ. (ਯੂਨਾਈਟਿਡ ਵਰਲਡ ਰੈਸਲਿੰਗ) ਨੇ ਵੀਰਵਾਰ, 3 ਜੂਨ ਨੂੰ ਭਾਰਤੀ ਕੁਸ਼ਤੀ ਮਹਾਸੰਘ ਨੂੰ ਸੂਚਨਾ ਦਿੱਤੀ ਕਿ ਸੁਮਿਤ ਡੋਪ ਟੈਸਟ ’ਚ ਫ਼ੇਲ੍ਹ ਹੋ ਗਿਆ ਹੈ। ਹੁਣ ਉਨ੍ਹਾਂ ਨੂੰ 10 ਜੂਨ ਨੂੰ ਆਪਣਾ ‘ਬੀ’ ਨਮੂਨਾ ਦੇਣਾ ਹੈ।
ਸੱਟ ਕਾਰਨ ਫ਼ਾਈਨਲ ਮੁਕਾਬਲੇ ਲਈ ਰਿੰਗ ’ਚ ਨਹੀਂ ਉਤਰੇ
ਜ਼ਿਕਰਯੋਗ ਹੈ ਕਿ ਮਲਿਕ ਗੋਡੇ ਦੀ ਸੱਟ ਨਾਲ ਜੂਝ ਰਹੇ ਹਨ। ਉਨ੍ਹਾਂ ਨੂੰ ਇਹ ਸੱਟ ਓਲੰਪਿਕ ਕੁਆਲੀਫ਼ਾਇਰ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਕੈਂਪ ਦੇ ਦੌਰਾਨ ਲੱਗੀ ਸੀ। ਮਲਿਕ ਨੇ ਮਈ ’ਚ ਸੋਫ਼ੀਆ ’ਚ ਆਯੋਜਿਤ ਵਿਸ਼ਵ ਓਲੰਪਿਕ ਕੁਆਲੀਫ਼ਾਇਰ ਦੇ ਦੌਰਾਨ ਫ਼ਾਈਨਲ ’ਚ ਪਹੁੰਚ ਕੇ ਕੋਟਾ ਹਾਸਲ ਕੀਤਾ, ਪਰ ਉਹ ਸੱਟ ਕਾਰਨ ਫ਼ਾਈਨਲ ਮੁਕਾਬਲੇ ਲਈ ਰਿੰਗ ’ਚ ਨਹੀਂ ਉਤਰੇ ਸਨ।
ਇਹ ਵੀ ਪੜ੍ਹੋ : ਰਾਸ਼ਿਦ ਖ਼ਾਨ ਨੇ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦਾ ਕਪਤਾਨ ਬਣਨ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ
ਗੋਡੇ ਦੇ ਇਲਾਜ ਲਈ ਆਯੁਰਵੈਦਿਕ ਦਵਾਈ ਦਾ ਸੇਵਨ
ਇਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਨੇ ਅਣਜਾਣੇ ’ਚ ਦਵਾਈ ਦੇ ਤੌਰ ’ਤੇ ਕੁਝ ਡਰੱਗ ਲੈ ਲਿਆ ਹੋਵੇਗਾ, ਇਸ ਲਈ ਡੋਪ ਟੈਸਟ ’ਚ ਫ਼ੇਲ੍ਹ ਹੋ ਗਏ। ਉਹ ਆਪਣੇ ਸੱਟ ਦੇ ਸ਼ਿਕਾਰ ਗੋਡੇ ਦੇ ਇਲਾਜ ਲਈ ਕੋਈ ਆਯੁਰਵੈਦਿਕ ਦਵਾਈ ਲੈ ਰਹੇ ਸਨ ਤੇ ਉਸ ’ਚ ਕੁਝ ਪਾਬੰਦੀਸ਼ੁਦਾ ਪਦਾਰਥ ਹੋ ਸਕਦੇ ਸਨ। ਉਨ੍ਹਾਂ ਅੱਗੇ ਕਿਹਾ ਕਿ ਪਰ ਇਨ੍ਹਾਂ ਪਹਿਲਵਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਸੀ, ਉਹ ਅਜਿਹੀਆਂ ਦਵਾਈਆਂ ਲੈਣ ਨਾਲ ਹੋਣ ਵਾਲੇ ਜੋਖ਼ਮ ਤੋਂ ਜਾਣੂੰ ਸਨ। ਮਲਿਕ ਦਾ ਬੀ ਨਮੂਨਾ ਵੀ ਜੇਕਰ ਪਾਜ਼ੇਟਿਵ ਆਉਂਦਾ ਹੈ ਤਾਂ ਉਨ੍ਹਾਂ ਦੇ ਖੇਡਣ ’ਤੇ ਪਾਬੰਦੀ ਲਗ ਸਕਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫ਼੍ਰੈਂਚ ਓਪਨ : ਮੈਚ ਫ਼ਿਕਸਿੰਗ ਦੇ ਸ਼ੱਕ ’ਚ ਰੂਸੀ ਖਿਡਾਰੀ ਨੂੰ ਕੀਤਾ ਗਿਆ ਗਿ੍ਰਫ਼ਤਾਰ
NEXT STORY