ਸਿਡਨੀ- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਕਿ ਆਸਟ੍ਰੇਲੀਆਈ ਟੀਮ ਆਗਾਮੀ ਬਾਰਡਰ-ਗਾਵਸਕਰ ਟਰਾਫੀ ਵਿਚ ਭਾਰਤ ਨੂੰ 3-1 ਦੇ ਫਰਕ ਨਾਲ ਹਰਾਏਗੀ। ਆਸਟ੍ਰੇਲੀਆ ਇਸ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੀ ਮੇਜ਼ਬਾਨੀ ਕਰ ਰਿਹਾ ਹੈ। ਪੋਂਟਿੰਗ ਨੇ ਆਈਸੀਸੀ ਸਮੀਖਿਆ 'ਚ ਕਿਹਾ, ''ਮੈਂ ਸਪੱਸ਼ਟ ਤੌਰ 'ਤੇ ਆਸਟ੍ਰੇਲੀਆ ਨੂੰ ਜਿੱਤ ਦਾ ਦਾਅਵੇਦਾਰ ਮੰਨਦਾ ਹਾਂ। ਮੈਂ ਕਦੇ ਵੀ ਆਸਟ੍ਰੇਲੀਆ ਵਿਰੁੱਧ ਦਾਂਅ ਨਹੀਂ ਲਗਾਵਾਂਗਾ। ਕੁਝ ਮੈਚ ਡਰਾਅ ਹੋ ਸਕਦੇ ਹਨ ਅਤੇ ਕੁਝ ਮੈਚਾਂ 'ਚ ਮੌਸਮ ਖਰਾਬ ਹੋ ਸਕਦਾ ਹੈ। ਇਸ ਲਈ ਮੈਂ ਆਸਟ੍ਰੇਲੀਆ ਨੂੰ 3-1 ਨਾਲ ਜਿੱਤਣ ਦੀ ਭਵਿੱਖਬਾਣੀ ਕਰਦਾ ਹਾਂ।''
ਉਨ੍ਹਾਂ ਨੇ ਕਿਹਾ, ''ਇਹ ਇਕ ਮੁਕਾਬਲੇ ਵਾਲੀ ਸੀਰੀਜ਼ ਹੋਣ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇੱਥੇ ਪਿਛਲੀਆਂ ਦੋ ਸੀਰੀਜ਼ਾਂ 'ਚ ਜੋ ਕੁਝ ਹੋਇਆ ਹੈ, ਉਸ ਦੇ ਆਧਾਰ 'ਤੇ ਆਸਟ੍ਰੇਲੀਆ ਕੋਲ ਭਾਰਤ ਖਿਲਾਫ ਖੁਦ ਨੂੰ ਸਾਬਤ ਕਰਨ ਦਾ ਚੰਗਾ ਮੌਕਾ ਹੈ।'' ਉਨ੍ਹਾਂ ਨੇ ਕਿਹਾ,''ਇਹ ਸੀਰੀਜ਼ ਇਸ ਲਿਹਾਜ਼ ਨਾਲ ਵੀ ਖਾਸ ਹੈ ਕਿ ਇਸ 'ਚ ਫਿਰ ਤੋਂ ਪੰਜ ਟੈਸਟ ਮੈਚ ਖੇਡੇ ਜਾਣਗੇ। ਪਿਛਲੇ ਕੁਝ ਮੌਕਿਆਂ 'ਤੇ ਸਿਰਫ ਚਾਰ ਟੈਸਟ ਮੈਚ ਖੇਡੇ ਗਏ ਸਨ। ਮੈਨੂੰ ਲੱਗਦਾ ਹੈ ਕਿ ਪੰਜ ਟੈਸਟ ਮੈਚਾਂ ਨੂੰ ਲੈ ਕੇ ਹਰ ਕੋਈ ਉਤਸ਼ਾਹਿਤ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਸੀਰੀਜ਼ ਦੌਰਾਨ ਜ਼ਿਆਦਾ ਡਰਾਅ ਹੋਣਗੇ।''
ਉਨ੍ਹਾਂ ਨੇ ਸਟੀਵ ਸਮਿਥ ਦੀ ਸ਼ੁਰੂਆਤ ਬਾਰੇ ਕਿਹਾ, ''ਸ਼ਾਇਦ ਆਸਟ੍ਰੇਲੀਆ ਲਈ ਇਹੀ ਸਵਾਲ ਹੋ ਸਕਦਾ ਹੈ ਕਿ ਕੀ ਸਮਿਥ ਹੈ ਬੱਲੇਬਾਜ਼ੀ ਦੀ ਸ਼ੁਰੂਆਤ ਕਰਨ ਲਈ ਸਹੀ ਚੋਣ, ਪਰ ਇਹ ਸਪੱਸ਼ਟ ਤੌਰ 'ਤੇ ਕੈਮਰਨ ਗ੍ਰੀਨ ਨੂੰ ਟੀਮ ਵਿੱਚ ਵਾਪਸ ਲਿਆਉਣ ਬਾਰੇ ਵੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ 2020-21 ਅਤੇ 2018-19 'ਚ ਆਸਟ੍ਰੇਲੀਆ ਨੂੰ 2-1 ਦੇ ਫਰਕ ਨਾਲ ਹਰਾਇਆ ਸੀ। ਭਾਰਤ 10 ਸਾਲ ਪਹਿਲਾਂ 2014-15 'ਚ ਆਸਟ੍ਰੇਲੀਆ 'ਚ ਟੈਸਟ ਸੀਰੀਜ਼ ਹਾਰ ਗਿਆ ਸੀ।
10 ਸਤੰਬਰ ਤੋਂ ਪਹਿਲਾਂ ਹਾਕੀ ਟੀਮ ਨਾਲ ਮਿਲ ਕੇ ਭਵਿੱਖ ਦੀ ਯੋਜਨਾ ਬਣਾਵਾਂਗੇ : ਮਾਂਡਵੀਆ
NEXT STORY