ਮੈਲਬੋਰਨ, (ਭਾਸ਼ਾ)– ਆਸਟ੍ਰੇਲੀਆ ਨੂੰ ਖਿਡਾਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਈ. ਪੀ. ਐੱਲ. ਤੇ ਟੀ-20 ਵਿਸ਼ਵ ਕੱਪ ਵਿਚਾਲੇ ਘੱਟ ਸਮੇਂ ਦੇ ਕਾਰਨ ਅਗਲੇ ਮਹੀਨੇ ਹੋਣ ਵਾਲੇ ਆਈ. ਸੀ. ਸੀ. ਟੂਰਨਾਮੈਂਟ ਦੇ ਅਭਿਆਸ ਮੈਚਾਂ ਵਿਚ ਸਹਾਇਕ ਸਟਾਫ ਦੇ ਮੈਂਬਰਾਂ ਨੂੰ ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਾਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਆਸਟ੍ਰੇਲੀਆ ਬੁੱਧਵਾਰ ਨੂੰ ਨਾਮੀਬੀਆ ਤੇ ਸ਼ੁੱਕਰਵਾਰ ਨੂੰ ਤ੍ਰਿਨੀਦਾਦ ਵਿਚ ਵੈਸਟਇੰਡੀਜ਼ ਵਿਰੁੱਧ ਦੋ ਅਭਿਆਸ ਮੈਚ ਖੇਡੇਗਾ ਪਰ ਉਸਦੇ ਕੋਲ ਦੋ ਮੈਚਾਂ ਲਈ ਸਿਰਫ 8 ਖਿਡਾਰੀ ਉਪਲੱਬਧ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਵਿਚੋਂ ਜ਼ਿਆਦਾਤਰ ਆਈ. ਪੀ. ਐੱਲ. ਪਲੇਅ ਆਫ ਵਿਚ ਖੇਡਣ ਤੋਂ ਬਾਅਦ ਬ੍ਰੇਕ ਲੈਣਗੇ। ਪੈਰ ਦੀਆਂ ਮਾਸਪੇਸ਼ੀਆਂ ਤੋਂ ਉੱਭਰ ਰਹੇ ਕਪਤਾਨ ਮਿਸ਼ੇਲ ਮਾਰਸ਼ ਦਾ ਵੀ ਨਾਮੀਬੀਆਂ ਵਿਰੁੱਧ ਖੇਡਣਾ ਤੈਅ ਨਹੀਂ ਹੈ। ਮਾਰਸ਼ ਨੇ ਇੱਥੇ ਕਿਹਾ,‘‘ਸਾਡੇ ਕੋਲ ਖਿਡਾਰੀਆਂ ਦੀ ਕਮੀ ਹੋਵੇਗੀ ਪਰ ਇਹ ਅਭਿਆਸ ਮੈਚ ਹਨ।ਜਿਨ੍ਹਾਂ ਖਿਡਾਰੀਆਂ ਨੂੰ ਖੇਡਣ ਦੀ ਲੋੜ ਹੈ, ਉਹ ਖੇਡਣਗੇ ਤੇ ਅਸੀਂ ਫਿਰ ਉੱਥੋਂ ਅੱਗੇ ਦਾ ਸਫਰ ਤੈਅ ਕਰਾਂਗੇ।’’
ਬੇਸਬਾਲ ਦੇ ਦੀਵਾਨੇ ਅਮਰੀਕਾ ’ਚ ਟੀ-20 ਵਿਸ਼ਵ ਕੱਪ ਨਾਲ ਕ੍ਰਿਕਟ ਦੀ ਪ੍ਰਸਿੱਧੀ ਵਧਣ ਦੀ ਉਮੀਦ
NEXT STORY