ਸਪੋਰਟਸ ਡੈਸਕ : ਆਸਟਰੇਲੀਆ ਟੋਕੀਓ ਓਲੰਪਿਕ ਖੇਡਾਂ ਵਿਚ 472 ਮੈਂਬਰੀ ਦਲ ਭੇਜੇਗਾ, ਜਿਹੜਾ 2004 ਏਥਨਜ਼ ਓਲੰਪਿਕ ਤੋਂ ਬਾਅਦ ਉਸ ਦਾ ਸਭ ਤੋਂ ਵੱਡਾ ਦਲ ਹੋਵੇਗਾ। ਆਸਟਰੇਲੀਆਈ ਓਲੰਪਿਕ ਕਮੇਟੀ ਨੇ ਸੋਮਵਾਰ ਕਿਹਾ ਕਿ 254 ਮਹਿਲਾਵਾਂ ਤੇ 218 ਪੁਰਸ਼ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਖੇਡਾਂ ਲਈ ਟੋਕੀਓ ਜਾਣਗੇ। ਏਥਨਜ਼ ਵਿਚ ਆਸਟਰੇਲੀਆ ਨੇ 482 ਖਿਡਾਰੀ ਭੇਜੇ ਸਨ। ਆਸਟਰੇਲੀਆਈ ਟੀਮ ਵਿਚ ਸ਼ਾਮਲ ਮੈਂਬਰਾਂ ਵਿਚ ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਵੀ ਹੋਵੇਗੀ।\
ਇਹ ਵੀ ਪੜ੍ਹੋ : ਧੋਨੀ ਬਾਰੇ ਸਾਕਸ਼ੀ ਨੇ ਕੀਤਾ ਵੱਡਾ ਖੁਲਾਸਾ, ਦੱਸੀਆਂ ਮਜ਼ੇਦਾਰ ਗੱਲਾਂ
ਆਸਟਰੇਲੀਆ ਦੇ ਖਿਡਾਰੀ 33 ਖੇਡਾਂ ਵਿਚ ਹਿੱਸਾ ਲੈਣਗੇ, ਜਿਨ੍ਹਾਂ ਵਿਚ ਚਾਰ ਨਵੀਆਂ ਓਲੰਪਿਕ ਖੇਡਾਂ ਕਰਾਟੇ, ਸਕੇਟਬੋਰਡਿੰਗ, ਸਪੋਰਟ ਕਲਾਈਮਬਿੰਗ ਤੇ ਸਰਫਿੰਗ ਸ਼ਾਮਲ ਹਨ। ਆਸਟਰੇਲੀਆਈ ਟੀਮ ਵਿਚ 66 ਸਾਲ ਦੀ ਮੈਰੀ ਹੰਨਾ ਵੀ ਸ਼ਾਮਲ ਹੋਵੇਗੀ, ਜਿਹੜੀ ਘੋੜਦੌੜ (ਡ੍ਰੈਸੇਜ) ਵਿਚ ਹਿੱਸਾ ਲਵੇਗੀ। ਘੋੜਦੌੜ ਖਿਡਾਰੀ ਐਂਡ੍ਰਿਊ ਹਾਏ ਦੀਆਂ ਇਹ 8ਵੀਆਂ ਓਲੰਪਿਕ ਖੇਡਾਂ ਹਨ।
2 ਸਾਲ ਦੀ ਪਾਬੰਦੀ ਨੂੰ ਚੁਣੌਤੀ ਦੇਵੇਗਾ ਸੁਮਿਤ ਮਲਿਕ
NEXT STORY