ਸਿਡਨੀ- ਆਸਟਰੇਲੀਆ ਨੇ ਸੰਯੁਕਤ ਅਰਬ ਅਮੀਰਾਤ ਵਿਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਸ਼੍ਰੀਲੰਕਾ ਨੂੰ ਡਕਵਰਥ ਲੁਈਸ ਦੇ ਤਹਿਤ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ ਸ਼ੁਰੂਆਤੀ ਬੜ੍ਹਤ ਬਣਾਈ। ਆਸਟਰੇਲੀਆ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 149 ਦੌੜਾਂ ਬਣਾਈਆਂ। ਉਸਦੇ ਵਲੋਂ ਤਿੰਨ ਬੱਲੇਬਾਜ਼ ਬੇਨ ਮੈਕਡਰਮਾਟ (53), ਮਾਰਕਸ ਸਟੋਇੰਸ (30) ਅਤੇ ਜੋਸ਼ ਇੰਗਲਿਸ਼ (23) ਹੀ ਦੋਹਰੇ ਅੰਕ ਤੱਕ ਪਹੁੰਚੇ।
ਸ਼੍ਰੀਲੰਕਾ ਵਲੋਂ ਵਾਹਿੰਦੂ ਹਸਰੰਗਾ ਨੇ ਤਿੰਨ ਜਦਕਿ ਦੁਸ਼ਮੰਤ ਚਮੀਰਾ, ਬਿਨੁਰਾ ਫਰਨਾਂਡੋ ਅਤੇ ਚਮੀਕਾ ਕਰੁਣਾਰਤਨੇ ਨੇ 2-2 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਦੇ ਸਾਹਮਣੇ ਵੱਡਾ ਟੀਚਾ ਨਹੀਂ ਸੀ ਪਰ ਉਸਦੀ ਟੀਮ 8 ਵਿਕਟਾਂ 'ਤੇ 122 ਦੌੜਾਂ ਹੀ ਬਣਾ ਸਕੀ। ਵਿਚਾਲੇ 'ਚ ਮੀਂਹ ਆਉਣ ਦੇ ਕਾਰਨ ਸ਼੍ਰੀਲੰਕਾ ਨੂੰ 19 ਓਵਰਾਂ ਵਿਚ 143 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਆਸਟਰੇਲੀਆ ਵਲੋਂ ਜੋਸ਼ ਹੇਜ਼ਲਵੁਡ ਨੇ 12 ਦੌੜਾਂ 'ਤੇ ਚਾਰ ਜਦਕਿ ਐਡਮ ਜੰਪਾ ਨੇ 18 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਸ਼੍ਰੀਲੰਕਾ ਦੇ ਲਈ ਪਥੁਮ ਨਿਸ਼ਾਂਕਾ ਨੇ ਸਭ ਤੋਂ ਜ਼ਿਆਦਾ 36 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚ ਦੂਜਾ ਮੈਚ ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਹੀ ਖੇਡਿਆ ਜਾਵੇਗਾ। ਸ਼੍ਰੀਲੰਕਾ 2017 ਤੋਂ ਆਸਟਰੇਲੀਆ ਨੂੰ ਟੀ-20 ਵਿਚ ਨਹੀਂ ਹਰਾ ਸਕਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND v WI : ਭਾਰਤ ਨੇ ਵੈਸਟਇੰਡੀਜ਼ ਨੂੰ ਵਨ ਡੇ ਸੀਰੀਜ਼ 'ਚ 3-0 ਨਾਲ ਕੀਤਾ ਕਲੀਨ ਸਵੀਪ
NEXT STORY