ਸਪੋਰਟਸ ਡੈਸਕ : ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਮਹਿਲਾ ਟੀ-20 ਵਰਲਡ ਕੱਪ ਦਾ ਦੂਜਾ ਸੈਮੀਫਾਈਨਲ ਖੇਡਿਆ ਗਿਆ, ਜਿਸ ਨੂੰ ਆਸਟਰੇਲੀਆ ਨੇ 5 ਦੌਡ਼ਾਂ ਨਾਲ ਜਿੱਤ ਲਿਆ। ਦੱਸ ਦਈਏ ਕਿ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 20 ਨਿਰਧਾਰਤ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 135 ਦੌਡ਼ਾਂ ਦਾ ਟੀਚਾ ਦਿੱਤਾ ਸੀ। ਆਸਟਰੇਲੀਆਈ ਬੱਲੇਬਾਜ਼ੀ ਤੋਂ ਬਾਅਦ ਮੀਂਹ ਪੈਣ ਕਾਰਨ ਦੱਖਣੀ ਅਫਰੀਕਾ ਨੂੰ 13 ਓਵਰਾਂ ਵਿਚ 98 ਦੌਡ਼ਾਂ ਸੋਧਿਆ ਹੋਇਆ ਟੀਚਾ ਦਿੱਤਾ ਗਿਆ ਸੀ, ਜਿਸ ਨੂੰ ਉਹ ਹਾਸਲ ਕਰਨ 'ਚ ਅਸਫਲ ਰਹੀ ਅਤੇ ਅਫਰੀਕੀ ਟੀਮ 13 ਓਵਰਾਂ ਵਿਚ 92 ਦੌਡ਼ਾਂ ਹੀ ਬਣਾ ਸਕੀ। ਹੁਣ ਭਾਰਤ ਅਤੇ ਆਸਟਰੇਲੀਆ ਵਿਚਾਲੇ 8 ਤਾਰੀਖ ਨੂੰ ਇਸ ਵਰਲਡ ਕੱਪ ਦਾ ਫਾਈਨਲ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਭਾਰਤ ਅਤੇ ਇੰਗਲੈਂਡ ਵਿਚਾਲੇ ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਸਿਡਨੀ ਦੇ ਸਟੇਡੀਅਮ ’ਚ ਖੇਡਿਆ ਜਾਣਾ ਸੀ ਪਰ ਮੀਂਹ ਕਾਰਨ ਟਾਸ ਨਹੀਂ ਹੋ ਸਕਿਆ। ਇਸ ਤਰ੍ਹਾਂ ਬਿਨਾ ਕੋਈ ਗੇਂਦ ਸੁੱਟੇ ਇਹ ਮੈਚ ਰੱਦ ਹੋ ਗਿਆ। ਮੈਚ ਦੇ ਰੱਦ ਹੋਣ ਨਾਲ ਭਾਰਤ ਬਿਹਤਰ ਗਰੁੱਪ ਰਿਕਾਰਡ ਦੇ ਕਾਰਨ ਫਾਈਨਲ ’ਚ ਪਹੁੰਚ ਗਿਆ ਹੈ। ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਚਾਰ ਵਾਰ ਦੇ ਚੈਂਪੀਅਨ ਆਸਟਰੇਲੀਆ ’ਤੇ ਜਿੱਤ ਦੇ ਨਾਲ ਕੀਤੀ ਅਤੇ ਫਿਰ ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਨੂੰ ਵੀ ਹਰਾ ਕੇ ਗਰੁੱਪ ਏ ’ਚ ਚਾਰ ਮੈਚਾਂ ’ਚ ਅੱਠ ਅੰਕ ਦੇ ਨਾਲ ਚੋਟੀ ’ਤੇ ਰਿਹਾ
ਕੋਰੋਨਾ ਵਾਇਰਸ ਕਾਰਨ ਭਾਰਤੀ ਤੀਰਅੰਦਾਜ਼ੀ ਟੀਮ ਏਸ਼ੀਆ ਕੱਪ ਤੋਂ ਹੋਈ ਬਾਹਰ
NEXT STORY