ਐਡੀਲੇਡ, (ਬਿਊਰੋ)— ਏਸ਼ੇਜ਼ ਸੀਰੀਜ਼ ਦੇ ਦੌਰਾਨ ਇੰਗਲੈਂਡ ਵੱਲੋਂ ਆਪਣੇ ਕ੍ਰਿਕਟਰਾਂ ਦੇ ਰਾਤ 'ਚ ਬਾਹਰ ਜਾਣ 'ਤੇ ਪਾਬੰਦੀ ਲਗਾਉਣ ਦੇ ਬਾਅਦ ਆਸਟਰੇਲੀਆਈ ਕੋਚ ਡੇਰੇਨ ਲੀਮੈਨ ਨੇ ਕਿਹਾ ਕਿ ਉਹ ਆਪਣੇ ਬਾਲਗ ਖਿਡਾਰੀਆਂ 'ਤੇ ਕਰਫਿਊ ਨਹੀਂ ਲਗਾ ਸਕਦੇ।
ਇੰਗਲੈਂਡ ਨੇ ਪਰਥ ਦੇ ਇੱਕ ਬਾਰ ਵਿੱਚ ਪਿਛਲੇ ਮਹੀਨੇ ਆਸਟਰੇਲੀਆਈ ਸਲਾਮੀ ਬੱਲੇਬਾਜ਼ ਕੈਮਰੂਨ ਬੇਨਕਰੋਫਟ ਉੱਤੇ ਜਾਨੀ ਬੇਅਰਸਟਾ ਦੇ ਹੈਡਬਟ ਦੇ ਬਾਅਦ ਇਹ ਫੈਸਲਾ ਲਿਆ । ਲੀਮੈਨ ਨੇ ਕਿਹਾ ਕਿ ਅਸੀਂ ਕੋਈ ਕਰਫਿਊ ਨਹੀਂ ਲਗਾਵਾਂਗੇ ਪਰ ਇਹ ਸਾਡਾ ਫੈਸਲਾ ਹੈ । ਸਾਨੂੰ ਆਪਣੇ ਖਿਡਾਰੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਠੀਕ ਕੰਮ ਹੀ ਕਰਨਗੇ । ਉਹ ਸਾਰੇ ਬਾਲਗ ਹਨ ।
ਰੈਨਾ ਦੇ ਖੁਲ੍ਹਾਸੇ 'ਤੇ ਬੋਲੀ ਧੋਨੀ, 'ਮੈਦਾਨ 'ਤੇ ਜ਼ਿਆਦਾ ਮਜ਼ਾਕ ਨਹੀਂ ਕਰਦਾ'
NEXT STORY