ਨਵੀਂ ਦਿੱਲੀ- ਭਾਰਤੀ ਟੀਮ ਇਸ ਸਮੇਂ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਲਈ ਵਿੰਡੀਜ਼ ਵਿਚ ਹੈ। ਜਿੱਥੇ ਭਾਰਤੀ ਟੀਮ ਆਸਟਰੇਲੀਆ ਦੇ ਵਿਰੁੱਧ ਦੂਜਾ ਅਭਿਆਸ ਮੈਚ ਖੇਡ ਰਹੀ ਹੈ। ਟਾਸ ਜਿੱਤਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਦੇ ਲਈ ਕੂਪਰ ਕੋਨੋਲੀ ਨੇ ਸ਼ਾਨਦਾਰ ਸੈਂਕੜਾ ਲਗਾ ਦਿੱਤਾ। ਭਾਰਤੀ ਟੀਮ ਨੇ ਮੈਚ ਦੀ ਸ਼ੁਰੂਆਤ ਵਧੀਆ ਕਰਦੇ ਹੋਏ ਆਸਟਰੇਲੀਆ ਟੀਮ ਦੇ 21 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰ ਲਈਆਂ ਸਨ ਪਰ ਕੂਪਰ ਨੇ ਇਕੱਲੇ ਹੀ ਇਕ ਮੋਰਚਾ ਸੰਭਾਲ ਰੱਖਿਆ ਤੇ ਸੈਂਕੜਾ ਲਗਾਇਆ। ਕੂਪਰ ਨੇ ਆਪਣੀ ਪਾਰੀ ਦੇ ਦੌਰਾਨ ਕੈਮਬੇਲ, ਕਾਹਿਲ, ਸਨੇਲ ਤੇ ਸੋਲਜਮਨ ਦੇ ਨਾਲ ਛੋਟੀਆਂ-ਛੋਟੀਆਂ ਸਾਂਝੇਦਾਰੀਆਂ ਕੀਤੀਆਂ ਤੇ ਆਪਣੀ ਟੀਮ ਨੂੰ 200 ਤੋਂ ਉੱਪਰ ਪਹੁੰਚਾਇਆ।
ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

ਕੂਪਰ ਦਾ ਇਹ ਦੂਜਾ ਅੰਡਰ-19 ਵਿਸ਼ਵ ਕੱਪ ਹੈ। 2020 ਐਡੀਸ਼ਨ ਵਿਚ ਉਨ੍ਹਾਂ ਨੇ ਸਿਰਫ 2 ਮੈਚ ਖੇਡੇ ਸਨ, ਜਿਸ 'ਚ ਟੀਮ ਦੇ ਵਿਰੁੱਧ 53 ਗੇਂਦਾਂ ਵਿਚ 64 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਆਸਟਰੇਲੀਆ ਨੇ ਆਖਰੀ ਵਾਰ 2010 ਵਿਚ ਇਹ ਟੂਰਨਾਮੈਂਟ ਜਿੱਤਿਆ ਸੀ। ਉਦੋਂ ਟੀਮ ਵਿਚ ਨਿਕ ਮੈਡੀਨਸਨ, ਕੇਨ ਰਿਚਰਡਸਨ ਤੇ ਜੋਸ਼ ਹੇਜਲਵੁੱਡ ਵਰਗੇ ਸਿਤਾਰੇ ਵੀ ਸਨ। ਉਹ ਕੱਪ ਆਸਟਰੇਲੀਆ ਨੇ ਮਿਸ਼ੇਲ ਮਾਰਸ਼ ਦੀ ਕਪਤਾਨੀ ਵਿਚ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਿਹੜੀ ਖੇਡ ਦੇ ਖਿਡਾਰੀ ਹੁੰਦੇ ਹਨ ਸਭ ਤੋਂ ਵਧੀਆ : ਲਿਜ਼ਾ ਐਨ
NEXT STORY