ਸਿਡਨੀ, — ਆਸਟਰੇਲੀਆ ਦੇ ਚੋਟੀ ਦੇ ਗੇਂਦਬਾਜ਼ਾਂ ਨੇ ਐਤਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਵਿਚ ਇਹ ਕਿਹਾ ਗਿਆ ਸੀ ਕਿ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਦੋਸ਼ੀ ਡੇਵਿਡ ਵਾਰਨਰ ਨੂੰ ਜੇਕਰ ਟੀਮ ਤੋਂ ਬਾਹਰ ਨਹੀਂ ਕੀਤਾ ਜਾਂਦਾ ਤਾਂ ਉਹ ਅਗਲੇ ਟੈਸਟ ਮੈਚ ਦਾ ਬਾਈਕਾਟ ਕਰਦੇ ।
ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ 'ਤੇ ਕੇਪਟਾਊਨ ਵਿਚ ਤੀਜੇ ਟੈਸਟ ਦੌਰਾਨ ਗੇਂਦ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਵਾਰਨਰ ਨੂੰ ਮੁੱਖ ਦੋਸ਼ੀ ਮੰਨਿਆ ਗਿਆ ਸੀ। ਇਸ ਯੋਜਨਾ ਵਿਚ ਸਲਾਮੀ ਬੱਲੇਬਾਜ਼ ਕੈਮਰਨ ਬੇਨਕ੍ਰਾਫਟ ਤੇ ਤਤਕਾਲੀਨ ਕਪਤਾਨ ਸਟੀਵ ਸਮਿਥ ਵੀ ਸ਼ਾਮਲ ਸੀ।
ਸਿਡਨੀ ਮਾਰਨਿੰਗ ਹੇਰਾਲਡ ਵਿਚ ਸ਼ੁੱਕਰਵਾਰ ਨੂੰ ਛਪੀ ਖਬਰ ਮੁਤਾਬਕ ਵਾਰਨਰ ਦੇ ਟੀਮ ਤੋਂ ਨਾ ਹਟਣ ਦੀ ਸਥਿਤੀ ਵਿਚ ਮਿਛੇਲਸ ਸਟਾਰਕ, ਜੋਸ਼ ਹੇਜ਼ਲਵੁਡ, ਪੈਟ ਕਮਿੰਸ ਤੇ ਨਾਥਨ ਲਿਓਨ ਨੇ ਚੌਥੇ ਟੈਸਟ ਦਾ ਬਾਈਕਾਟ ਕਰਨ ਦਾ ਮੰਨ ਬਣਾ ਲਿਆ ਸੀ।
ਐਤਵਾਰ ਨੂੰ ਹਾਲਾਂਕਿ ਚਾਰੇ ਗੇਂਦਬਾਜ਼ਾਂ ਵਲੋਂ ਬਿਆਨ ਜਾਰੀ ਕਰਕੇ ਬਾਈਕਾਟ ਦੀਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ। ਖਾਸ ਗੱਲ ਇਙ ਹੈ ਕਿ ਇਕ ਸਾਲ ਦੀ ਪਾਬੰਦੀ ਖਤਮ ਹੋਣ ਤੋਂ ਬਾਅਦ ਹੁਣ ਵਾਰਨਰ ਤੇ ਸਮਿਥ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਕਰ ਸਕਦੇ ਹਨ।
ਸਸਪੈਂਡ ਮੁੱਕੇਬਾਜ਼ ਦੇ ਸਮਰਥਨ 'ਚ ਆਈ ਪ੍ਰੇਮਿਕਾ, ਕਿਹਾ-ਜੈਨੀ ਨੇ ਆਪਣਾ ਦਾਇਰਾ ਤੋੜਿਆ
NEXT STORY