ਸਿਡਨੀ- ਆਸਟਰੇਲੀਆ ਦੇ ਕਪਤਾਨ ਟਿਮ ਪੇਨ ’ਤੇ ਭਾਰਤ ਵਿਰੁੱਧ ਤੀਜੇ ਟੈਸਟ ’ਚ ਤੀਜੇ ਦਿਨ ਦੇ ਖੇਡ ਦੌਰਾਨ ਅੰਪਾਇਰ ਦੇ ਫੈਸਲੇ ’ਤੇ ਨਾਰਾਜ਼ਗੀ ਜਤਾਉਣ ’ਤੇ ਮੈਚ ਫੀਸ ਦੇ 15 ਫੀਸਦੀ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਦੇ ਖਾਤੇ ’ਚ ਇਕ ਡਿਮੇਰਿਟ ਅੰਕ ਵੀ ਜੋੜ ਦਿੱਤਾ ਗਿਆ ਹੈ। ਭਾਰਤੀ ਪਾਰੀ ਦੇ 56ਵੇਂ ਓਵਰ ’ਚ ਆਫ ਸਪਿਨਰ ਨਾਥਨ ਲਿਓਨ ਨੂੰ ਲੱਗਿਆ ਕਿ ਉਨ੍ਹਾਂ ਨੇ ਚੇਤੇਸ਼ਵਰ ਪੁਜਾਰਾ ਨੂੰ ਫਾਰਵਰਡ ਸ਼ਾਟ ਲੈੱਗ ’ਤੇ ਕੈਚ ਕਰਾਰ ਦਿੱਤਾ ਗਿਆ। ਅੰਪਾਇਰ ਪਾਲ ਵਿਲਸਨ ਨੇ ‘ਨਾਟ ਆਊਟ’ ਕਰਾਰ ਦਿੱਤਾ।
ਆਸਟਰੇਲੀਆ ਨੇ ਰੇਫਰਲ ਮੰਗਿਆ ਅਤੇ ਟੀ. ਵੀ. ਅੰਪਾਇਰ ਬਰੂਸ ਓਕਸੇਨਫੋਰਡ ਨੂੰ ਵੀ ‘ਹੌਟਸਪਾਟ ਜਾਂ ਸਨੀਕੋ’ ’ਤੇ ਕੈਚ ਦਾ ਕੋਈ ਸਬੂਤ ਦਿਖਾਈ ਨਹੀਂ ਦਿੱਤਾ। ਉਨ੍ਹਾਂ ਨੇ ਮੈਦਾਨੀ ਅੰਪਾਇਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਪੇਨ ਨੇ ਫੈਸਲੇ ਦਾ ਵਿਰੋਧ ਕੀਤਾ ਅਤੇ ਬਾਅਦ ’ਚ ਮੂੰਹ ਵਿਚ ਕੁਝ ਬੋਲਦਾ ਹੋਇਆ ਗਿਆ। ਪੇਨ ਨੂੰ ਅੰਪਾਇਰ ਦੇ ਫੈਸਲੇ ’ਤੇ ਨਾਰਾਜ਼ਗੀ ਜਤਾਉਣ ਕਾਰਨ ਆਈ. ਸੀ. ਸੀ. ਚੋਣ ਜ਼ਾਬਤੇ ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਅਤੇ ਉਸ ’ਤੇ ਮੈਚ ਫੀਸ ਦੇ 15 ਫੀਸਦੀ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ ਉਸ ਦੇ ਖਾਤੇ ’ਚ ਇਕ ਡਿਮੇਰਿਟ ਅੰਕ ਵੀ ਜੋੜ ਦਿੱਤਾ ਗਿਆ। ਪੇਨ ਨੇ ਆਪਣੇ ਜੁਰਮ ਅਤੇ ਜੁਰਮਾਨੇ ਨੂੰ ਸਵੀਕਾਰ ਕਰ ਲਿਆ। ਇਸ ਲਈ ਮਾਮਲੇ ’ਚ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਕ੍ਰਿਕਟਰ ਸ਼ੋਏਬ ਮਲਿਕ ਦਾ ਹੋਇਆ ਐਕਸੀਡੈਂਟ, ਖੜ੍ਹੇ ਟਰੱਕ ’ਚ ਵੱਜੀ ਕਾਰ
NEXT STORY