ਸਪੋਰਟਸ ਡੈਸਕ : ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਇੰਗਲੈਂਡ ਵਿਚ ਪ੍ਰਸ਼ੰਸਕ ਭਾਂਵੇ ਹੀ ਵਿਸ਼ਵ ਕੱਪ ਦੌਰਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਕੁਝ ਤੰਜ ਕੱਸੋ ਪਰ ਉਹ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਨ ਲਈ ਤਿਆਰ ਹੈ। ਵਾਰਨਰ ਅਤੇ ਸਮਿਥ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਲੱਗੇ ਇਕ ਸਾਲ ਦੇ ਬੈਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਹੈ। ਲੈਂਗਰ ਨੇ ਸਵੀਕਾਰ ਕੀਤਾ ਕਿ ਦਰਸ਼ਕਾਂ 'ਤੇ ਕਾਬੂ ਪਾਉਣਾ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ ਪਰ ਉਸ ਨੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਉਹ ਇਹ ਗੱਲ ਸਮਝਣ ਕਿ ਵਾਰਨਰ-ਸਮਿਥ ਵੀ ਇਨਸਾਨ ਹੀ ਹਨ ਅਤੇ ਉਹ ਵੀ ਗਲਤੀਆਂ ਕਰ ਸਕਦੇ ਹਨ।

ਲੈਂਗਰ ਨੇ ਕਿਹਾ, ''ਅਸੀਂ ਦਰਸ਼ਕਾਂ 'ਤੇ ਕਾਬੂ ਨਹੀਂ ਪਾ ਸਕਦੇ। ਮੈਂ ਸਿਰਫ ਇੰਨਾ ਜਾਣਦਾ ਹਾਂ ਕਿ ਭਾਂਵੇ ਹੀ ਗੁੱਸਾ ਦਿਖਾਓ ਪਰ ਅਜਿਹਾ ਨਹੀਂ ਕਰਨਾ ਜਿਵੇਂ 12 ਮਹੀਨੇ ਪਹਿਲਾਂ ਕੀਤਾ ਸੀ। ਮੈਂ ਕਦੇ ਵੀ ਅਜਿਹਾ ਕੁਝ ਨਹੀਂ ਦੇਖਿਆ ਹੈ ਇਸ ਲਈ ਲੜਕੇ ਚੰਗੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੇ ਇਸ ਦਾ ਵੱਡਾ ਨੁਕਸਾਨ ਝੱਲਿਆ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਉਹ ਵੀ ਇਨਸਾਨ ਹੀ ਹਨ। ਮੈਂ ਆਪਣੀ ਜ਼ਿੰਦਗੀ ਵਿਚ ਇੰਨੇ ਲੋਕਾਂ ਨਾਲ ਨਹੀਂ ਮਿਲਿਆ ਹਾਂ ਜਿਨ੍ਹਾਂ ਨੂੰ ਹੂਟਿੰਗ ਪਸੰਦ ਹੋਵੇ ਇਸ ਲਈ ਉਹ ਵੀ ਇਨਸਾਨ ਹੀ ਹਨ।''
ਕਬੱਡੀ ਦੇ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਟ੍ਰੇਨਿੰਗ
NEXT STORY