ਮੈਲਬੌਰਨ - ਆਸਟ੍ਰੇਲੀਆ ਦਾ ਧਮਾਕੇਦਾਰ ਆਲਰਾਊਂਡਰ ਗਲੇਨ ਮੈਕਸਵੈੱਲ ਜਲਦ ਹੀ ਭਾਰਤ ਦਾ ਜਵਾਈ ਬਣਨ ਵਾਲਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਮੈਕਸਵੇਲ ਦੇ ਵਿਆਹ ਦਾ ਤਾਮਿਲ 'ਚ ਲਿਖਿਆ ਕਾਰਡ ਵਾਇਰਲ ਹੋ ਗਿਆ ਹੈ ਅਤੇ ਵਿਆਹ ਦੀ ਤਾਰੀਖ਼ ਸਾਹਮਣੇ ਆ ਗਈ ਹੈ।
ਦੱਸ ਦੇਈਏ ਕਿ ਗਲੇਨ ਮੈਕਸਵੈੱਲ ਨੇ ਮਾਰਚ 2020 ਵਿਚ ਆਪਣੀ ਭਾਰਤੀ ਮੂਲ ਦੀ ਪ੍ਰੇਮਿਕਾ ਵਿੰਨੀ ਰਮਨ ਨਾਲ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਮੰਗਣੀ ਕਰਵਾਈ ਸੀ ਪਰ ਕੋਵਿਡ-19 ਲੌਕਡਾਊਨ ਅਤੇ ਪਾਬੰਦੀਆਂ ਕਾਰਨ ਉਸ ਨੂੰ ਕਈ ਵਾਰ ਆਪਣੇ ਵਿਆਹ ਨੂੰ ਟਾਲਣਾ ਪਿਆ। ਮੈਕਸਵੈੱਲ ਅਤੇ ਵਿੰਨੀ ਦਾ ਵਿਆਹ 27 ਮਾਰਚ ਨੂੰ ਮੈਲਬੌਰਨ 'ਚ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।
ਗਲੇਨ ਮੈਕਸਵੈੱਲ ਦੇ ਵਿਆਹ ਦਾ ਇਹ ਕਾਰਡ ਕਸਤੂਰੀ ਸ਼ੰਕਰ ਦੇ ਵੈਰੀਫਾਈਡ ਟਵਿਟਰ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਹੈ। ਕਸਤੂਰੀ ਨੇ ਤਾਮਿਲ ਵਿਚ ਲਿਖਿਆ ਵਿਆਹ ਦਾ ਕਾਰਡ ਅਪਲੋਡ ਕਰਕੇ ਲਿਖਿਆ, 'ਗਲੇਨ ਮੈਕਲਵੇਲ, ਵਿੰਨੀ ਰਮਨ ਨਾਲ ਵਿਆਹ ਕਰ ਰਹੇ ਹਨ। ਵਿਆਹ ਤਾਮਿਲ ਰੀਤੀ-ਰਿਵਾਜ਼ਾਂ ਮੁਤਾਬਕ ਹੋਵੇਗਾ... ਪਰ ਕੀ ਇੱਥੇ ਸਫੈਦ ਗਾਊਨ ਵੀ ਹੋਵੇਗਾ? ਗਲੇਨ ਮੈਕਸਵੈੱਲ ਅਤੇ ਵਿੰਨੀ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ!' IPL ਦਾ 15ਵਾਂ ਸੀਜ਼ਨ ਵੀ 27 ਮਾਰਚ ਤੋਂ ਆਯੋਜਿਤ ਹੋਣ ਦੀ ਉਮੀਦ ਹੈ। ਅਜਿਹੇ 'ਚ ਮੈਕਸਵੇਲ IPL ਦੇ ਪਹਿਲੇ ਕੁਝ ਮੈਚਾਂ ਤੋਂ ਬਾਹਰ ਹੋ ਸਕਦੇ ਹਨ।
ਕੌਣ ਹੈ ਵਿੰਨੀ ਰਮਨ
ਵਿੰਨੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਅਨੁਸਾਰ, ਉਹ ਪੇਸ਼ੇ ਤੋਂ ਇਕ ਫਾਰਮਾਸਿਸਟ ਹੈ। ਵਿਨੀ ਰਮਨ ਦੇ ਪਰਿਵਾਰ ਦੀਆਂ ਜੜ੍ਹਾਂ ਚੇਨਈ ਵਿਚ ਹਨ, ਪਰ ਉਸ ਦਾ ਜਨਮ ਅਤੇ ਪਾਲਣ ਪੋਸ਼ਣ ਆਸਟ੍ਰੇਲੀਆ ਵਿਚ ਹੋਇਆ, ਜਿੱਥੇ ਉਸ ਨੇ ਫਾਰਮੇਸੀ ਦੀ ਪੜ੍ਹਾਈ ਕੀਤੀ। ਵਿੰਨੀ ਰਮਨ ਦੇ ਪਿਤਾ ਵੈਂਕਟ ਰਮਨ ਅਤੇ ਮਾਂ ਵਿਜੇਲਕਸ਼ਮੀ ਰਮਨ ਉਸ ਦੇ ਜਨਮ ਤੋਂ ਪਹਿਲਾਂ ਹੀ ਆਸਟ੍ਰੇਲੀਆ ਆ ਗਏ ਸਨ। ਜ਼ਿਕਰਯੋਗ ਹੈ ਕਿ ਗਲੇਨ ਮੈਕਸਵੈੱਲ ਅਤੇ ਵਿਨੀ ਰਮਨ 2017 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਗਲੇਨ ਮੈਕਸਵੈੱਲ ਅਜਿਹੇ ਦੂਜੇ ਆਸਟ੍ਰੇਲੀਅਨ ਖਿਡਾਰੀ ਬਣ ਜਾਣਗੇ ਜੋ ਭਾਰਤ ਦੇ ਜਵਾਈ ਹੋਣਗੇ। ਇਸ ਤੋਂ ਪਹਿਲਾਂ 2014 ਵਿਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਾਨ ਟੈਟ ਨੇ ਭਾਰਤੀ ਮੂਲ ਦੀ ਮਾਸ਼ੂਮ ਸਿੰਘਾ ਨਾਲ ਵਿਆਹ ਰਚਾਇਆ ਸੀ।
ਐੱਫ. ਆਈ. ਐੱਚ. ਪ੍ਰੋ ਲੀਗ 'ਚ ਭਾਰਤ ਦੇ ਘਰੇਲੂ ਮੈਚ ਹੋਣਗੇ ਦਰਸ਼ਕਾਂ ਦੇ ਬਿਨਾਂ
NEXT STORY