ਕੁਵੈਤ ਸਿਟੀ (ਭਾਸ਼ਾ) : ਆਸਟ੍ਰੇਲੀਆਈ ਫੁੱਟਬਾਲ ਟੀਮ ਨੇਪਾਲ ਨੂੰ 3-0 ਨਾਲ ਹਰਾ ਕੇ ਵਿਸ਼ਵ ਕੱਪ ਕੁਆਲੀਫਾਈ ਦੇ ਤੀਜੇ ਪੜਾਅ ਵਿਚ ਪਹੁੰਚਣ ਵਾਲੀ ਚੌਥੀ ਏਸ਼ੀਆਈ ਟੀਮ ਬਣ ਗਈ। ਉਸ ਲਈ ਮੈਥਿਊ ਲੇਕੀ, ਫ੍ਰਾਨ ਕਾਰਾਸਿਚ ਅਤੇ ਮਾਰਟਿਨ ਬੋਏਲ ਨੇ ਗੋਲ ਕੀਤੇ, ਜਿਸ ਨਾਲ ਆਸਟ੍ਰੇਲੀਆ ਨੇ 7 ਮੈਚਾਂ ਵਿਚ 7ਵੀਂ ਜਿੱਤ ਨਾਲ ਗਰੁੱਪ ਬੀ ਵਿਚ ਸਿਖ਼ਰ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਆਸਟ੍ਰੇਲੀਆਈ ਟੀਮ ਜਾਪਾਨ, ਦੱਖਣੀ ਕੋਰੀਆ ਅਤੇ ਸੀਰੀਆ ਨਾਲ ਸਤੰਬਰ ਵਿਚ ਸ਼ੁਰੂ ਹੋਣ ਵਾਲੇ ਅੱਗਲੇ ਦੌਰ ਵਿਚ ਪਹੁੰਚ ਗਈ। 8 ਗਰੁੱਪ ਦੀ ਜੇਤੂ ਟੀਮ 4 ਸਰਵਸ੍ਰੇਸ਼ਠ ਦੂਜੇ ਸਥਾਨ ਦੀਆਂ ਟੀਮਾਂ ਨਾਲ ਅੱਗੇ ਵਧੇਗੀ। ਗਰੁੱਪ ਏ ਵਿਚ ਚੀਨ ਨੇ ਮਾਲਦੀਵ ਨੂੰ 5-0 ਨਾਲ ਹਰਾਇਆ। ਇਕ ਹੋਰ ਮੈਚ ਵਿਚ ਈਰਾਨ ਨੇ ਕਮਬੋਡੀਆ ਨੂੰ 10-0 ਨਾਲ ਹਰਾਇਆ। ਗਰੁੱਪ ਡੀ ਵਿਚ ਸਾਊਦੀ ਅਰਬ ਨੇ ਸਿੰਗਾਪੁਰ ਨੂੰ 3-0 ਨਾਲ ਮਾਤ ਦਿੱਤੀ।
ਵਿਰਾਟ ਜਾਂ ਅਨੁਸ਼ਕਾ ਵਿਚੋਂ ਕਿਸਦੀ ਤਰ੍ਹਾਂ ਦਿੱਖਦੀ ਹੈ ਵਾਮਿਕਾ? ਕੋਹਲੀ ਦੀ ਭੈਣ ਨੇ ਦਿੱਤਾ ਇਹ ਜਵਾਬ
NEXT STORY