ਨਵੀਂ ਦਿੱਲੀ- ਬਾਇਓ-ਬੱਬਲ 'ਚ ਕੋਰੋਨਾ ਤੋਂ ਬਾਅਦ ਆਈ. ਪੀ. ਐੱਲ. ਦੇ ਅਣਮਿੱਥੇ ਲਈ ਮੁਲਤਵੀ ਹੋਣ 'ਤੇ ਆਸਟਰੇਲੀਆਈ ਖਿਡਾਰੀ, ਕੋਚ ਅਤੇ ਸਪੋਰਟ ਸਟਾਫ ਮਾਲਦੀਵ ਜਾਣ ਦੀ ਤਿਆਰੀ 'ਚ ਹਨ। ਭਾਰਤ 'ਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਆਸਟਰੇਲੀਆ ਵਲੋਂ ਭਾਰਤ 'ਤੇ ਲੱਗੇ ਯਾਤਰਾ ਪਾਬੰਦੀਆਂ ਦੇ ਚੱਲਦੇ ਆਸਟਰੇਲੀਆਈ ਖਿਡਾਰੀਆਂ ਨੇ ਫਿਲਹਾਲ ਇਸ ਨੂੰ ਹੁਣ ਅਸਥਾਈ ਵਿਕਲਪ ਵਜੋਂ ਚੁਣਿਆ ਹੈ। ਖਿਡਾਰੀਆਂ, ਕੋਚਿੰਗ ਸਟਾਫ ਅਤੇ ਕਮੇਂਟੇਟਰਸ ਨੂੰ ਮਿਲਾ ਕੇ ਆਈ. ਪੀ. ਐੱਲ. ਬਾਇਓ-ਬੱਬਲ 'ਚ ਲਗਭਗ 40 ਆਸਟਰੇਲੀਅਨ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਪੈਟ ਕਮਿੰਸ, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਰਿਕੀ ਪੋਂਟਿੰਗ, ਸਾਈਮਨ ਕੈਟਿਚ ਅਤੇ ਹੋਰ ਖਿਡਾਰੀਆਂ ਦੇ ਕਮੇਂਟੇਟਰ ਮਾਈਕਲ ਸਟੇਲਰ ਦੇ ਨਾਲ ਜੁੜਣ ਦੀ ਉਮੀਦ ਹੈ, ਜੋ ਹਾਲ ਹੀ 'ਚ ਭਾਰਤ 'ਚ ਰਹਿ ਰਹੇ ਆਸਟਰੇਲੀਆਈ ਨਾਗਰਿਕਾਂ ਦੇ ਆਸਟਰੇਲੀਆ 'ਚ ਪ੍ਰਵੇਸ਼ 'ਤੇ ਪਾਬੰਦੀ ਦੇ ਮੱਦੇਨਜ਼ਰ ਪਹਿਲਾਂ ਹੀ ਅਸਥਾਈ ਵਿਕਲਪ ਦੇ ਤੌਰ 'ਤੇ ਮਾਲਦੀਵ ਪਹੁੰਚ ਚੁੱਕੇ ਹਨ। ਉਮੀਦ ਹੈ ਕਿ ਉਹ 15 ਮਈ ਤੱਕ ਇੱਥੇ ਰਹਿਣਗੇ। ਕਮਿੰਸ ਨੇ ਕਿਹਾ ਕਿ ਜਦੋ ਅਸੀਂ ਆਸਟਰੇਲੀਆ ਤੋਂ ਬਾਹਰ ਨਿਕਲੇ ਸੀ ਤਾਂ ਸਾਨੂੰ ਪਤਾ ਸੀ ਕਿ ਸਾਨੂੰ ਘਰ ਵਾਪਸ ਆਉਣ ਦੇ ਲਈ 14 ਦਿਨਾਂ ਦੇ ਲਾਜ਼ਮੀ ਕੁਆਰੰਟੀਨ 'ਚ ਰਹਿਣਾ ਪਵੇਗਾ ਤਾਂਕਿ ਤੁਸੀਂ ਘਰ ਜਾਣ ਤੱਕ ਥੋੜਾ ਵਧੀਆ ਮਹਿਸੂਸ ਕਰੋਗੇ ਪਰ ਅਜਿਹਾ ਪਹਿਲਾਂ ਕਦੇ ਵੀਂ ਨਹੀਂ ਹੋਇਆ ਕਿ ਸਰਹੱਦ ਹੀ ਬੰਦ ਹੋ ਜਾਏ।
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਇਸ ਨਾਲ ਆਸਟਰੇਲੀਆਈ ਟੀਮ ਦੀ ਚਿੰਤਾ ਥੋੜੀ ਵੱਧ ਗਈ ਹੈ ਪਰ ਸਾਨੂੰ ਜੂਨ ਦੇ ਸ਼ੁਰੂਆਤ ਤੱਕ ਟੂਰਨਾਮੈਂਟ ਖੇਡਣ ਦੇ ਲਈ ਕਰਾਰ ਕੀਤਾ ਹੈ। ਇਸ ਲਈ ਉਮੀਦ ਹੈ ਕਿ 15 ਮਈ ਨੂੰ ਸਰਹੱਦ ਫਿਰ ਤੋਂ ਖੁੱਲ ਜਾਵੇਗੀ ਅਤੇ ਅਸੀਂ ਵਾਪਸ ਜਾ ਸਕਾਂਗੇ। ਅਸੀਂ ਸਾਰੇ ਇਹ ਸੋਚ ਰਹੇ ਹਾਂ ਕਿ ਜੇਕਰ 15 ਮਈ ਨੂੰ ਸਰਹੱਦ ਖੁੱਲਦੀ ਹੈ ਕਿ ਅਸੀਂ ਆਮ ਯੋਜਨਾ ਦੇ ਅਨੁਸਾਰ ਵਾਪਸ ਜਾ ਸਕਦੇ ਹਾਂ, ਭਾਵੇਂ ਨਿਜੀ ਉਡਾਣਾ ਦਾ ਪ੍ਰਬੰਧ ਹੋਵੇ ਜਾਂ ਨਾ। ਕ੍ਰਿਕਟ ਆਸਟਰੇਲੀਆ (ਸੀ. ਏ.) ਅਤੇ ਆਸਟਰੇਲੀਆਈ ਕ੍ਰਿਕਟ ਸੰਘ ਦੋਵੇਂ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਇਹ ਖ਼ਬਰ ਪੜ੍ਹੋ- ਓਲੰਪਿਕ ਤੋਂ ਪਹਿਲਾਂ ਮੌਕਿਆਂ ਨੂੰ ਗੋਲ ’ਚ ਬਦਲਣ ’ਤੇ ਕੰਮ ਕਰਨ ਦੀ ਜ਼ਰੂਰਤ : ਲਲਿਤ
ਕ੍ਰਿਕਟ ਆਸਟੇਰੀਆ ਦੇ ਅੰਤ੍ਰਿਮ ਮੁੱਖ ਕਾਰਜਕਾਰੀ ਨਿਕ ਹਾਕਲੇ, ਟੀਮ ਪ੍ਰਦਰਸ਼ਨ ਪ੍ਰਮੁੱਖ ਬੇਨ ਓਲੀਵਰ ਤੇ ਆਸਟਰੇਲੀਆਈ ਕ੍ਰਿਕਟਰਸ ਸੰਘ ਦੇ ਸੀ. ਈ.ਓ. ਟੌਡ ਗ੍ਰੀਨਬਰਗ ਮੰਗਲਵਾਰ ਰਾਤ ਨੂੰ ਸੁਤੰਤਰ ਖਿਡਾਰੀਆਂ ਦੇ ਲਈ ਸਥਿਤੀ ਸਪੱਸ਼ਟ ਕਰਨ ਦੇ ਉਦੇਸ਼ ਨਾਲ ਆਯੋਜਿਤ ਬੈਠਕ 'ਚ ਸ਼ਾਮਲ ਹੋਣਗੇ। ਕ੍ਰਿਕਟ ਆਸਟਰੇਲੀਆ ਅਤੇ ਅਸਟਰੇਲੀਆਈ ਕ੍ਰਿਕਟਰਸ ਸੰਘ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਅਸੀਂ ਬੀ. ਸੀ. ਸੀ. ਆਈ. ਦੇ ਸਾਰੇ ਭਾਗੀਦਾਰਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਦੇ ਲਈ ਆਈ. ਪੀ. ਐੱਲ. 2021 ਨੂੰ ਅਣਮਿੱਥੇ ਦੇ ਲਈ ਮੁਲਤਵੀ ਕਰਨ ਦੇ ਫੈਸਲੇ ਨੂੰ ਸਮਝਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਨਲਾਈਨ ਇਤਰਾਜ਼ਯੋਗ ਵਤੀਰਾ ਰੋਕਣ ਲਈ ਸੋਸ਼ਲ ਮੀਡੀਆ ਬੈਨ ਮੁਹਿੰਮ
NEXT STORY