ਬੈਂਗਲੁਰੂ- ਭਾਰਤੀ ਪੁਰਸ਼ ਹਾਕੀ ਟੀਮ ਦੇ ਫਾਰਵਰਡ ਲਲਿਤ ਉਪਾਧਿਆਏ ਨੂੰ ਲੱਗਦਾ ਹੈ ਕਿ ਖਿਡਾਰੀਆਂ ਨੂੰ 23 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਮੌਕਿਆਂ ਨੂੰ ਗੋਲ ’ਚ ਬਦਲਣ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਅਰਜਨਟੀਨਾ ਦੇ ਹਾਲ ਦੇ ਦੌਰੇ ’ਚ ਭਾਰਤੀ ਟੀਮ ਨੇ 4 ਅਭਿਆਸ ਮੈਚਾਂ ’ਚ 12 ਗੋਲ ਅਤੇ ਓਲੰਪਿਕ ਚੈਂਪੀਅਨ ਖਿਲਾਫ ਹੀ 2 ਐੱਫ. ਆਈ. ਐੱਚ. ਪ੍ਰੋ ਲੀਗ ਮੈਚਾਂ ’ਚ 5 ਗੋਲ ਕੀਤੇ ਸਨ ਪਰ ਲਲਿਤ ਨੇ ਕਿਹਾ ਕਿ ਹੁਣ ਵੀ ਸੁਧਾਰ ਦੀ ਜ਼ਰੂਰਤ ਹੈ ਕਿਉਂਕਿ 9 ਗੋਲ ਪੈਨਲਿਟੀ ਕਾਰਨਰ ’ਤੇ ਕੀਤੇ ਗਏ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਲਲਿਤ ਨੇ ਕਿਹਾ,‘‘ਅਰਜਨਟੀਨਾ ਖਿਲਾਫ ਮੈਚ ਵੱਡੇ ਸਕੋਰ ਵਾਲੇ ਸਨ ਅਤੇ ਮਜ਼ਬੂਤ ਡਿਫੈਂਸ ਵਾਲੀ ਅਰਜਨਟੀਨਾ ਵਰਗੀ ਟੀਮ ਖਿਲਾਫ ਮੈਦਾਨੀ ਗੋਲ ਕਰਨਾ ਆਸਾਨ ਨਹੀਂ ਸੀ। ਪਿਛਲੇ ਕੁੱਝ ਮਹੀਨਿਆਂ ’ਚ ਅਸੀਂ ਅਸਲ ’ਚ ਮੌਕਿਆਂ ਨੂੰ ਗੋਲ ’ਚ ਬਦਲਣ ਅਤੇ ਪੈਨਲਿਟੀ ਕਾਰਨਰ ਹਾਸਲ ਕਰਨ ’ਤੇ ਕਾਫੀ ਕੰਮ ਕੀਤਾ। ਅਸੀਂ ਇਸ ’ਤੇ ਵੀ ਕੰਮ ਕੀਤਾ ਹੈ ਕਿ ਸਾਨੂੰ 25 ਮੀਟਰ ਦੇ ਸਰਕਲ ’ਚ ਕਿਵੇਂ ਕੰਮ ਕਰਨਾ ਚਾਹੀਦਾ ਹੈ।’’
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਲਲਿਤ ਨੇ ਕਿਹਾ ਕਿ ‘ਕੋਵਿਡ-19’ ਦੀਆਂ ਚੁਣੌਤੀਆਂ ਦੇ ਬਾਵਜੂਦ ਟੀਮ ਟੋਕੀਓ ਓਲੰਪਿਕ ’ਚ ਤਮਗੇ ਜਿੱਤ ਸਕਦੀ ਹੈ। ਉਨ੍ਹਾਂ ਕਿਹਾ,‘‘ਕੋਰ ਗਰੁੱਪ ਦੇ ਸਾਰੇ ਖਿਡਾਰੀਆਂ ਨੂੰ ਲੱਗਦਾ ਹੈ ਕਿ ਇਹ (ਟੋਕੀਓ ਓਲੰਪਿਕ) ਤਮਗੇ ਜਿੱਤਣ ਦਾ ਸਾਡੇ ਕੋਲ ਸੱਭ ਤੋਂ ਬਿਹਤਰ ਮੌਕਾ ਹੈ ਅਤੇ ਅਸੀਂ ਇਸ ਤੋਂ ਪਹਿਲਾਂ ਦੀਆਂ ਤਮਾਮ ਚੁਣੌਤੀਆਂ ਦੇ ਬਾਵਜੂਦ ਇਸ ’ਤੇ ਕੰਮ ਜਾਰੀ ਰੱਖੇ ਹੋਏ ਹਾਂ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਵਾਇਰਸ ਕਾਰਨ ਭਾਰਤ ਦੇ ਯੂਰੋਪ ’ਚ ਹੋਣ ਵਾਲੇ FIH ਪ੍ਰੋ-ਲੀਗ ਮੈਚ ਮੁਲਤਵੀ
NEXT STORY