ਢਾਕਾ- ਬੰਗਲਾਦੇਸ਼ ਦੀ ਟੀਮ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਆਸਟਰੇਲੀਆ ਟੀਮ ਨੂੰ 4-1 ਨਾਲ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਬੰਗਲਾਦੇਸ਼ ਨੇ ਆਸਟਰੇਲੀਆ ਦੀ ਪੂਰੀ ਪਾਰੀ ਸਿਰਫ 62 ਦੌੜਾਂ 'ਤੇ ਢੇਰ ਕਰ ਦਿੱਤੀ। ਆਸਟਰੇਲੀਆ ਵਲੋਂ ਸਿਰਫ ਦੋ ਹੀ ਖਿਡਾਰੀ ਜ਼ਿਆਦਾ ਸਕੋਰ ਬਣਾ ਸਕੇ। ਬਾਕੀ ਸਾਰੇ ਬੱਲੇਬਾਜ਼ ਟੀਮ ਦੇ ਅੱਗੇ ਸਸਤੇ 'ਤੇ ਢੇਰ ਹੋ ਗਏ। ਇਸ ਦੇ ਨਾਲ ਹੀ ਕ੍ਰਿਕਟ ਵਿਚ ਆਸਟਰੇਲੀਆ ਟੀਮ ਦੀ ਸਭ ਤੋਂ ਛੋਟੀ ਪਾਰੀ ਵੀ ਹੈ। ਆਸਟਰੇਲੀਆ ਦੀ ਪੂਰੀ ਟੀਮ 13.4 ਗੇਂਦਾਂ 'ਤੇ ਹੀ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਟੀਮ ਦੀ ਸਭ ਤੋਂ ਛੋਟੀ ਪਾਰੀ ਸਾਲ 1877 ਵਿਚ ਆਈ ਸੀ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ
ਬੰਗਲਾਦੇਸ਼ ਨੇ 20 ਓਵਰਾਂ ਵਿਚ 8 ਵਿਕਟਾਂ 'ਤੇ 122 ਦੌੜਾਂ ਬਣਾਈਆਂ। ਪਲੇਅਰ ਆਫ ਦਿ ਮੈਚ ਅਤੇ ਪਲੇਅਰ ਆਫ ਦਿ ਸੀਰੀਜ਼ ਬਣੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਧਮਾਕੇਦਾਰ ਗੇਂਦਬਾਜ਼ੀ ਕਰਦੇ ਹੋਏ 9 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸੈਫੂਦੀਨ ਨੇ 12 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਟੀ-20 ਵਿਚ ਆਸਟਰੇਲੀਆ ਦਾ ਸਭ ਤੋਂ ਘੱਟ ਸਕੋਰ
62 ਬਨਾਮ ਬੰਗਲਾਦੇਸ਼ (2021)
79 ਬਨਾਮ ਇੰਗਲੈਂਡ (2005)
86 ਬਨਾਮ ਭਾਰਤ (2014)
ਟੀ-20 ਵਿਚ ਹਰ ਟੀਮ ਦੇ ਸਭ ਤੋਂ ਘੱਟ ਸਕੋਰ
45: ਵੈਸਟਇੰਡੀਜ਼
62: ਆਸਟਰੇਲੀਆ
70: ਬੰਗਲਾਦੇਸ਼
74: ਭਾਰਤ
74: ਪਾਕਿਸਤਾਨ
80: ਇੰਗਲੈਂਡ
80: ਨਿਊਜ਼ੀਲੈਂਡ
82: ਸ਼੍ਰੀਲੰਕਾ
89: ਦੱਖਣੀ ਅਫਰੀਕਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਆ ਆਪਣੇ ਸਭ ਤੋਂ ਘੱਟ ਟੀ20 ਸਕੋਰ 'ਤੇ ਢੇਰ, ਬੰਗਲਾਦੇਸ਼ ਨੇ 4-1 ਨਾਲ ਜਿੱਤੀ ਸੀਰੀਜ਼
NEXT STORY