ਢਾਕਾ- ਆਸਟਰੇਲੀਆ ਦੀ ਟੀਮ ਬੰਗਲਾਦੇਸ਼ ਦੇ ਵਿਰੁੱਧ 5ਵੇਂ ਤੇ ਆਖਰੀ ਟੀ-20 ਮੁਕਾਬਲੇ ਵਿਚ ਸੋਮਵਾਰ ਨੂੰ ਆਪਣੇ ਸਭ ਤੋਂ ਘੱਟ 62 ਦੌੜਾਂ ਦੇ ਸਕੋਰ 'ਤੇ ਢੇਰ ਹੋ ਗਈ ਅਤੇ ਬੰਗਲਾਦੇਸ਼ ਨੇ ਇਹ ਮੈਚ 60 ਦੌੜਾਂ ਨਾਲ ਜਿੱਤ ਕੇ ਸੀਰੀਜ਼ ਨੂੰ 4-1 ਨਾਲ ਆਪਣੇ ਨਾਂ ਕੀਤਾ। ਬੰਗਲਾਦੇਸ਼ ਨੇ 20 ਓਵਰਾਂ ਵਿਚ 8 ਵਿਕਟਾਂ 'ਤੇ 122 ਦੌੜਾਂ ਬਣਾਈਆਂ ਜਦਕਿ ਆਸਟਰੇਲੀਆ ਦੀ ਟੀਮ 13.4 ਓਵਰਾਂ ਵਿਚ ਸਿਰਫ 62 ਦੌੜਾਂ 'ਤੇ ਢੇਰ ਹੋ ਗਈ ਜੋ ਫਾਰਮੈੱਟ ਵਿਚ ਉਸਦਾ ਸਭ ਤੋਂ ਘੱਟ ਸਕੋਰ ਹੈ। ਪਲੇਅਰ ਆਫ ਦਿ ਮੈਚ ਅਤੇ ਪਲੇਅਰ ਆਫ ਦਿ ਸੀਰੀਜ਼ ਬਣੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਧਮਾਕੇਦਾਰ ਗੇਂਦਬਾਜ਼ੀ ਕਰਦੇ ਹੋਏ 9 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸੈਫੂਦੀਨ ਨੇ 12 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਟੀਮ ਨੂੰ AUS ਦਾ ਇਹ ਤੇਜ਼ ਗੇਂਦਬਾਜ਼ ਦੇਵੇਗਾ ਕੋਚਿੰਗ
ਨਾਸੁਮ ਅਹਿਮਦ ਨੇ 8 ਦੌੜਾਂ 'ਤੇ 2 ਵਿਕਟਾਂ ਅਤੇ ਕਪਤਾਨ ਮਹਿਮੂਦਉੱਲਾ ਨੇ ਇਕ ਓਵਰ ਵਿਚ 9 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਆਸਟਰੇਲੀਆ ਵਲੋਂ ਕਪਤਾਨ ਤੇ ਓਪਨਰ ਮੈਥਿਊ ਵੇਡ ਨੇ ਸਭ ਤੋਂ ਜ਼ਿਆਦਾ 22 ਦੌੜਾਂ ਬਣਾਈਆਂ ਜਦਕਿ ਬੇਨ ਮੈਕਡਕਮਾਟ ਨੇ 17 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਪਾਰੀ ਵਿਚ ਓਪਨਰ ਮੁਹੰਮਦ ਨਈਮ ਨੇ ਸਭ ਤੋਂ ਜ਼ਿਆਦਾ 23 ਦੌੜਾਂ ਬਣਾਈਆਂ ਜਦਕਿ ਕਪਤਾਨ ਮਹਿਮੂਦਉੱਲਾ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਆਸਟਰੇਲੀਆ ਵਲੋਂ ਨਾਥਨ ਐਲਿਸ ਅਤੇ ਡੇਨੀਅਲ ਕ੍ਰਿਸਟੀਅਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- ਦਿੱਲੀ ਦੇ ਅਸ਼ੋਕ ਹੋਟਲ 'ਚ ਓਲੰਪਿਕ ਤਮਗਾ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਝੰਡਾ 2024 ਖੇਡਾਂ ਦੇ ਲਈ ਪਹੁੰਚਿਆ ਪੈਰਿਸ
NEXT STORY