ਨਵੀਂ ਦਿੱਲੀ- ਐਸ਼ ਬਾਰਟੀ ਦੇ ਅਚਾਨਕ ਸੰਨਿਆਸ ਟੈਨਿਸ ਆਸਟਰੇਲੀਆ 'ਤੇ ਭਾਰੀ ਪੈ ਰਿਹਾ ਹੈ। ਟੈਨਿਸ ਆਸਟਰੇਲੀਆ ਨੇ ਚੈਨਲ 9 ਦੇ ਨਾਲ ਪੰਜ ਸਾਲਾਂ ਵਿਚ 60 ਮਿਲੀਅਨ ਦਾ ਕਰਾਰ ਕੀਤਾ ਸੀ, ਜਿਸ ਦਾ ਅਜੇ ਕਾਫੀ ਸਮੇਂ ਬਚਿਆ ਹੋਇਆ ਹੈ। ਬਾਰਟੀ ਦੇ ਦੌਰਾਨ 2022 ਆਸਟਰੇਲੀਆ ਓਪਨ ਦੀ ਰੇਟਿੰਗ ਵਧੀਆ ਗਈ ਸੀ ਪਰ ਹੁਣ ਬਾਰਟੀ ਦੇ ਸੰਨਿਆਸ ਤੋਂ ਬਾਅਦ ਟੈਨਿਸ ਪ੍ਰੂਬੰਧਨ ਨਵੇਂ ਪ੍ਰਸਾਰਣ ਸੌਦੇ 'ਤੇ ਗੱਲ ਕਰ ਰਿਹਾ ਹੈ। ਅੰਦਾਜ਼ਾ ਹੈ ਕਿ ਪ੍ਰਬੰਧਨ ਨੂੰ ਇਸ ਕਾਰਨ 100 ਮਿਲੀਅਨ ਆਸਟਰੇਲੀਆਈ ਡਾਲਰ ਦਾ ਨੁਕਸਾਨ ਹੋਇਆ ਹੈ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਗ੍ਰੈਂਡ ਸਲੈਮ ਆਸਟਰੇਲੀਆ ਓਪਨ ਇਸ ਸਾਲ ਟੈਨਿਸ ਆਸਟਰੇਲੀਆ ਦੇ ਲਈ ਬੰਪਰ ਸਫਤਾ ਲੈ ਕੇ ਆਇਆ ਸੀ। ਇਸ ਵਿਚ ਤਤਕਾਲੀਨ ਵਿਸ਼ਵ ਨੰਬਰ 1 ਬਾਰਟੀ ਜਿੱਤੀ ਸੀ ਜੋਕਿ 1978 ਤੋਂ ਬਾਅਦ ਪਹਿਲੀ ਆਸਟਰੇਲੀਆਈ ਮਹਿਲਾ ਸੀ। ਡੇਨੀਅਲ ਕਾਲਿਨਸ ਦੇ ਵਿਰੁੱਧ ਬਾਰਟੀ ਦੀ ਆਖਰ ਜਿੱਤ ਨੇ ਚੈਨਲ 9 ਦੇ ਲਈ ਸ਼ਾਨਦਾਰ ਰੇਟਿੰਗ ਹਾਸਲ ਕੀਤੀ ਸੀ। ਇਹ ਮੈਚ 1999 ਤੋਂ ਬਾਅਦ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਮਹਿਲਾ ਫਾਈਨਲ ਰਿਹਾ। ਟੂਰਨਾਮੈਂਟ ਦੇ ਖਤਮ ਦੇ ਤੁਰੰਤ ਬਾਅਦ ਸਮਾਚਾਰ ਪੱਤਰ 'ਦਿ ਆਸਟਰੇਲੀਆਨ' ਨੇ ਦੱਸਿਆ ਕਿ ਟੀ.ਏ. ਉਮੀਦ ਕਰ ਰਿਹਾ ਸੀ ਕਿ ਉਸਦਾ ਅਗਲਾ ਸੌਦਾ ਪੰਜ ਸਾਲਾ ਵਿਚ ਪ੍ਰਤੀ ਸਾਲ 100 ਮਿਲੀਅਨ ਡਾਲਰ ਤੱਕ ਕਮਾ ਸਕਦਾ ਹੈ। ਹੁਣ ਬਾਰਟੀ ਦੇ ਸੰਨਿਆਸ ਨੇ ਟੀ.ਏ. ਦੀ ਸੌਦੇਬਾਜ਼ੀ ਦੀ ਸਥਿਤੀ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਮੁੰਬਈ ਹੀ ਨਹੀਂ ਇਹ ਟੀਮਾਂ ਵੀ ਹਾਰ ਚੁੱਕੀਆਂ ਹਨ ਆਪਣੇ ਪਹਿਲੇ 6 ਮੈਚ, ਦੇਖੋ ਅੰਕੜੇ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
NEXT STORY