ਸਿਡਨੀ— ਆਸਟਰੇਲੀਆਈ ਮਹਿਲਾ ਟੀਮ ਦੀ ਮੁੱਖ ਕੋਚ ਮੈਥਿਊ ਮੋਟ ਨੇ ਕਿਹਾ ਕਿ ਕ੍ਰਿਕਟ ’ਚ ਉਭਰਦੀ ਹੋਈ ਮਹਾਸ਼ਕਤੀ ਭਾਰਤ ਦੇ ਵਿਰੁੱਧ ਆਗਾਮੀ ਘਰੇਲੂ ਸੀਰੀਜ਼ ਤੋਂ ਪਹਿਲਾਂ ਮੈਚ ਅਭਿਆਸ ਦੀ ਕਮੀ ਉਨ੍ਹਾਂ ਨੂੰ ਕਮਜ਼ੋਰ ਬਣਾ ਸਕਦੀ ਹੈ। ਦੋਵੇਂ ਟੀਮਾਂ 19 ਸਤੰਬਰ ਤੋਂ 11 ਅਕਤੂਬਰ ਵਿਚਾਲੇ ਆਸਟਰੇਲੀਆ ’ਚ ਤਿੰਨ ਵਨ-ਡੇ, ਤਿੰਨ ਟੀ-20 ਤੇ ਇਕ ਟੈਸਟ ਮੈਚ ਖੇਡੇਗੀ। ਮੋਟ ਨੇ ਕਿਹਾ ਕਿ ਭਾਰਤੀ ਕ੍ਰਿਕਟ ’ਚ ਉਭਰਦੀ ਹੋਈ ਮਹਾਸ਼ਕਤੀ ਹੈ। ਉਸ ਕੋਲ ਬਿਹਤਰੀਨ ਖਿਡਾਰੀ ਹਨ ਤੇ ਉਹ ਸਖ਼ਤ ਮੁਕਾਬਲੇਬਾਜ਼ ਹੈ।
ਇਸ ਸਮੇਂ ਉਹ ਇੰਗਲੈਂਡ ’ਚ ਖੇਡ ਰਹੇ ਹਨ। ਅਸੀਂ ਥੋੜ੍ਹਾ ਕਮਜ਼ੋਰ ਹੋ ਸਕਦੇ ਹਾਂ ਕਿਉਂਕਿ ਅਸੀਂ ਹਾਲ ਹੀ ’ਚ ਓਨਾ ਕ੍ਰਿਕਟ ਨਹੀਂ ਖੇਡਿਆ ਹੈ। ਇੰਗਲੈਂਡ ਦੇ ਖ਼ਿਲਾਫ਼ ਸੀਰੀਜ਼ ਦੇ ਬਾਅਦ ਭਾਰਤੀ ਟੀਮ ਆਸਟਰੇਲੀਆ ਜਾਵੇਗੀ। ਭਾਰਤ ਦੀ ਸ਼ੇਫ਼ਾਲੀ ਵਰਮਾ, ਸਮਿ੍ਰਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ‘ਦਿ ਹੰਡ੍ਰੇਡ’ ਟੂਰਨਾਮੈਂਟ ਦਾ ਪਹਿਲਾ ਸੈਸ਼ਨ ਖੇਡਣਗੀਆਂ। ਦੂਜੇ ਪਾਸੇ ਆਸਟਰੇਲੀਆ ਨੇ ਅਪ੍ਰੈਲ ਤੋਂ ਬਾਅਦ ਕ੍ਰਿਕਟ ਨਹੀਂ ਖੇਡਿਆ ਹੈ। ਉਸ ਦੇ 10 ’ਚੋਂ 9 ਖਿਡਾਰੀਆਂ ਨੇ ‘ਦਿ ਹੰਡ੍ਰੇਡ’ ਤੋਂ ਨਾਂ ਵਾਪਸ ਲੈ ਲਿਆ ਹੈ।
ਹਰਭਜਨ ਸਿੰਘ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਪਹਿਲੀ ਫਿਲ਼ਮ ‘ਫਰੈਂਡਸ਼ਿਪ’ ਦਾ ਨਵਾਂ ਪੋਸਟਰ ਜਾਰੀ
NEXT STORY