ਟੋਕੀਓ– ਭਾਰਤ ਦੇ ਧਾਕੜ ਐਥਲੀਟ ਅਵਿਨਾਸ਼ ਸਾਬਲੇ ਨੇ ਟੋਕੀਓ ’ਚ ਖੇਡੇ ਜਾ ਰਹੇ ਓਲੰਪਿਕ ਦੀ 3000 ਮੀਟਰ ਸਟੀਪਲਚੇਜ਼ ਪ੍ਰਤੀਯੋਗਿਤਾ ’ਚ ਆਪਣਾ ਹੀ ਰਾਸ਼ਟਰੀ ਰਿਕਾਰਡ ਬਿਹਤਰ ਕੀਤਾ ਪਰ ਦੂਜੀ ਹੀਟ ਰੇਸ ਦੇ ਚੋਟੀ ਦੇ ਐਥਲੀਟਾਂ ਤੋਂ ਬਿਹਤਰ ਸਮਾਂ ਕੱਢਣ ਦੇ ਬਾਵਜੂਦ ਫ਼ਾਈਨਲ ’ਚ ਜਗ੍ਹਾ ਨਹੀਂ ਬਣਾ ਸਕੇ।
ਇਹ ਵੀ ਪੜ੍ਹੋ : Tokyo Olympics : ਤੀਰਅੰਦਾਜ਼ੀ ’ਚ ਦੀਪਿਕਾ ਸ਼ਾਨਦਾਰ ਪ੍ਰਦਰਸ਼ਨ ਨਾਲ ਕੁਆਰਟਰ ਫ਼ਾਈਨਲ ’ਚ ਪਹੁੰਚੀ
ਸਾਬਲੇ ਨੇ ਦੂਜੀ ਹੀਟ ’ਚ ਦੌੜਦੇ ਹੋਏ 8 : 18 . 12 ਦਾ ਸਮਾਂ ਕੱਢਿਆ ਤੇ ਸਤਵੇਂ ਸਥਾਨ ’ਤੇ ਰਹੇ। ਉਨ੍ਹਾਂ ਨੇ ਮਾਰਚ ’ਚ ਫ਼ੈਡਰੇਸ਼ਨ ਕੱਪ ’ਚ ਬਣਾਇਆ 8 : 20 . 20 ਦਾ ਆਪਣਾ ਹੀ ਰਿਕਾਰਡ ਤੋੜਿਆ। ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ’ਚ 24ਵੀਂ ਨੈਸ਼ਨਲ ਫ਼ੈਡਰੇਸ਼ਨ ਐਥਲੈਟਿਕਸ ਚੈਂਪੀਅਨਸ਼ਿਪ ’ਚ ਇਹ ਰਾਸ਼ਟਰੀ ਰਿਕਰਾਡ ਬਣਾਇਆ ਸੀ। ਹਰ ਹੀਟ ਤੋਂ ਚੋਟੀ ਦੇ ਤਿੰਨ ਤੇ ਸਾਰੀ ਹੀਟ ਤੋਂ ਚੋਟੀ ਦੇ 6 ਫ਼ਾਈਨਲ ’ਚ ਪਹੁੰਚਦੇ ਹਨ।
ਇਹ ਵੀ ਪੜ੍ਹੋ : ਮੁੱਕੇਬਾਜ਼ੀ ’ਚ ਭਾਰਤ ਨੂੰ ਵੱਡਾ ਝਟਕਾ, ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਮੈਰੀਕਾਮ
ਸਾਬਲੇ ਨੇ ਵਿਰੋਧੀ ਮੁਕਾਬਲੇਬਾਜ਼ਾਂ ਦੇ ਬਿਹਤਰ ਸਮਾਂ ਕੱਢਣ ਦੇ ਬਾਵਜੂਦ ਵੀ ਸੰਜਮ ਬਣਾਏ ਰੱਖਿਆ ਤੇ ਉਨ੍ਹਾਂ ਨੇ ਆਪਣੇ ਵੱਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ’ਚ ਕੋਈ ਕਸਰ ਨਾ ਛੱਡੀ ਪਰ ਸਾਬਲੇ ਬਦਕਿਮਸਤ ਰਹੇ ਕਿਉਂਕਿ ਤੀਜੀ ਹੀਟ ਦੇ ਚੋਟੀ ਦੇ ਤਿੰਨ ਖਿਡਾਰੀ ਉਨ੍ਹਾਂ ਤੋਂ ਹੌਲੇ ਦੌੜੇ ਸਨ। ਸਾਬਲੇ ਕੁਆਲੀਫ਼ਾਇੰਗ ਹੀਟ ’ਚ ਸਰਵਸ੍ਰੇਸ਼ਠ ਸਤਵੇਂ ਤੇ ਕੁਲ 13ਵੇਂ ਸਥਾਨ ’ਤੇ ਰਹੇ। ਇਸ ਤਰ੍ਹਾਂ ਸਾਬਲੇ ਫ਼ਾਈਨਲ ’ਚ ਪਹੁੰਚਣ ਤੋਂ ਖੁੰਝ ਗਏ ਹਨ। ਕੀਨੀਆ ਦੇ ਅਬ੍ਰਾਹਮ ਕਿਬੀਵੋਟ 8 : 12 .25 ਦੇ ਨਾਲ ਪਹਿਲੇ ਸਥਾਨ ’ਤੇ ਰਹੇ ਤੇ ਇਥੋਪੀਆਦੇ ਵੇਲੇ ਗੇਟਨੇਟ ਦੂਜੇ ਸਥਾਨ ’ਤੇ ਰਹੇ। ਚੋਟੀ ਦੇ ਦੋ ਐਥਲੀਟ ਨਾਲ, ਇਟਲੀ ਦੇ ਅਹਿਮਦ ਅਬਦੇਲਵਾਹਿਦ ਨੇ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ। ਫਾਈਨਲ 2 ਅਗਸਤ ਨੂੰ ਓਲੰਪਿਕ ਸਟੇਡੀਅਮ ’ਚ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Tokyo Olympics : ਤੀਰਅੰਦਾਜ਼ੀ ’ਚ ਦੀਪਿਕਾ ਸ਼ਾਨਦਾਰ ਪ੍ਰਦਰਸ਼ਨ ਨਾਲ ਕੁਆਰਟਰ ਫ਼ਾਈਨਲ ’ਚ ਪਹੁੰਚੀ
NEXT STORY