ਪੈਰਿਸ : ਭਾਰਤੀ ਐਥਲੀਟ ਅਵਿਨਾਸ਼ ਸਾਬਲੇ ਨੇ ਸੋਮਵਾਰ ਨੂੰ ਪੈਰਿਸ ਓਲੰਪਿਕ 'ਚ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਉਹ ਇਸ ਈਵੈਂਟ ਦੇ ਫਾਈਨਲ ਵਿਚ ਪਹੁੰਚਣ ਵਾਲਾ ਭਾਰਤ ਦਾ ਪਹਿਲਾ ਐਥਲੀਟ ਬਣ ਗਿਆ ਹੈ। ਰਾਸ਼ਟਰੀ ਰਿਕਾਰਡ ਧਾਰਕ ਸਾਬਲੇ ਦੂਜੀ ਹੀਟ ਵਿਚ 8 ਮਿੰਟ 15.43 ਦੇ ਸਮੇਂ ਨਾਲ ਪੰਜਵੇਂ ਸਥਾਨ 'ਤੇ ਰਿਹਾ। ਤਿੰਨ ਹੀਟ ਵਿਚ ਚੋਟੀ ਦੇ ਪੰਜ ਸਥਾਨਾਂ 'ਤੇ ਰਹਿਣ ਵਾਲੇ ਦੌੜਾਕਾਂ ਨੇ ਫਾਈਨਲ ਲਈ ਟਿਕਟਾਂ ਹਾਸਲ ਕੀਤੀਆਂ। ਸਾਬਲੇ ਦੀ ਹੀਟ 'ਚ ਮੋਰੱਕੋ ਦੇ ਮੁਹੰਮਦ ਟਿੰਡੌਫਤ ਨੇ 8 ਮਿੰਟ 10.62 ਸਕਿੰਟ ਦੇ ਆਪਣੇ ਸਰਬੋਤਮ ਪ੍ਰਦਰਸ਼ਨ ਨਾਲ ਹੀਟ 'ਚ ਸਿਖਰਲਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਪੱਬ 'ਚ ਕੁੜੀ ਨਾਲ ਛੇੜਛਾੜ ਕਰਨ ਵਾਲੇ 4 ਵਿਅਕਤੀ ਗ੍ਰਿਫ਼ਤਾਰ, ਜੁਡੀਸ਼ੀਅਲ ਹਿਰਾਸਤ 'ਚ ਭੇਜੇ
ਇਸ 29 ਸਾਲਾ ਖਿਡਾਰੀ ਨੇ ਦੌੜ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ 1000 ਮੀਟਰ ਤੋਂ ਬਾਅਦ ਚੋਟੀ 'ਤੇ ਰਹੇ, ਪਰ ਇਸ ਤੋਂ ਬਾਅਦ ਕੀਨੀਆ ਦੇ ਇਬਰਾਹਿਮ ਕਿਬੀਵੋਟ ਨੇ ਲੀਡ ਸੰਭਾਲੀ ਅਤੇ ਸਾਬਲੇ ਚੌਥੇ ਸਥਾਨ 'ਤੇ ਖਿਸਕ ਗਿਆ। ਉਹ 2000 ਮੀਟਰ ਦੀ ਦੂਰੀ ਪੰਜ ਮਿੰਟ 28.7 ਸੈਕਿੰਡ ਵਿਚ ਪੂਰੀ ਕਰਕੇ ਤੀਜੇ ਸਥਾਨ ’ਤੇ ਰਹੇ। ਇਸ ਤੋਂ ਬਾਅਦ ਉਹ ਪੰਜਵੇਂ ਸਥਾਨ 'ਤੇ ਖਿਸਕ ਗਿਆ ਪਰ ਉਸ ਨੇ ਆਖਰੀ ਪਲਾਂ 'ਚ ਜ਼ਿਆਦਾ ਮਿਹਨਤ ਨਹੀਂ ਕੀਤੀ, ਕਿਉਂਕਿ ਉਸ ਨੂੰ ਛੇਵੇਂ ਸਥਾਨ 'ਤੇ ਕਾਬਜ਼ ਅਮਰੀਕਾ ਦੇ ਮੈਥਿਊ ਵਿਲਕਿਨਸਨ 'ਤੇ ਵੱਡੀ ਬੜ੍ਹਤ ਹਾਸਲ ਸੀ। ਇਸ ਮੁਕਾਬਲੇ ਦਾ ਫਾਈਨਲ ਭਾਰਤੀ ਸਮੇਂ ਅਨੁਸਾਰ 7 ਅਤੇ 8 ਅਗਸਤ ਦੀ ਦਰਮਿਆਨੀ ਰਾਤ ਨੂੰ ਹੋਵੇਗਾ।
ਇਸ ਤੋਂ ਪਹਿਲਾਂ ਕਿਰਨ ਆਪਣੀ ਹੀਟ ਰੇਸ ਵਿਚ ਸੱਤਵੇਂ ਸਥਾਨ 'ਤੇ ਰਹਿਣ ਤੋਂ ਬਾਅਦ ਔਰਤਾਂ ਦੀ 400 ਮੀਟਰ ਸੈਮੀਫਾਈਨਲ ਵਿਚ ਆਟੋਮੈਟਿਕ ਬਰਥ ਬਣਾਉਣ ਵਿਚ ਅਸਫਲ ਰਹੀ। ਹੁਣ ਉਹ ਰੀਪੇਚੇਜ ਰਾਊਂਡ 'ਚ ਦੌੜੇਗੀ। ਕਿਰਨ, ਜੋ ਆਪਣਾ 24ਵਾਂ ਜਨਮਦਿਨ ਮਨਾ ਰਹੀ ਸੀ, ਨੇ 52.51 ਸਕਿੰਟ ਦਾ ਸਮਾਂ ਕੱਢਿਆ, ਜੋ ਉਸ ਦੇ ਸੀਜ਼ਨ ਦੇ ਨਿੱਜੀ ਸਰਬੋਤਮ 50.92 ਸਕਿੰਟ ਤੋਂ ਬਹੁਤ ਘੱਟ ਸੀ। ਵਿਸ਼ਵ ਚੈਂਪੀਅਨ ਡੋਮਿਨਿਕਾ ਦੀ ਮੈਰੀਲੀਡੀ ਪੌਲੀਨੋ ਨੇ 49.42 ਸਕਿੰਟ ਦੇ ਸਮੇਂ ਨਾਲ ਆਪਣੀ ਹੀਟ ਜਿੱਤ ਲਈ। ਇਸ ਤੋਂ ਬਾਅਦ ਅਮਰੀਕਾ ਦੀ ਆਲੀਆ ਬਟਲਰ (50.52) ਅਤੇ ਆਸਟ੍ਰੀਆ ਦੀ ਸੁਜ਼ੈਨ ਗੋਗੇਲ-ਵਾਲੀ (50.67) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੁੱਟੇ ਹੱਥ ਤੇ ਨਮ ਅੱਖਾਂ ਨਾਲ ਮੈਟ ਤੋਂ ਉਤਰੀ ਨਿਸ਼ਾ, ਕੁਆਰਟਰ ਫਾਈਨਲ 'ਚ ਕੋਰੀਅਨ ਪਹਿਲਵਾਨ ਤੋਂ ਹਾਰੀ
NEXT STORY