ਆਬੂਧਾਬੀ- ਅਜ਼ਹਰ ਅਲੀ (62) ਨੇ ਅਜੇਤੂ ਅਰਧ ਸੈਂਕੜਾ ਮਾਰ ਕੇ ਪਾਕਿਸਤਾਨ ਨੂੰ ਨਿਊਜ਼ੀਲੈਂਡ ਖਿਲਾਫ ਸ਼ੁਰੂਆਤੀ ਝਟਕਿਆਂ ਤੋਂ ਉਭਾਰ ਕੇ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਪਹਿਲੀ ਪਾਰੀ 'ਚ 3 ਵਿਕਟਾਂ 'ਤੇ 139 ਦੌੜਾਂ ਤੱਕ ਪਹੁੰਚਾਇਆ। ਨਿਊਜ਼ੀਲੈਂਡ ਨੇ ਬੀਜੇ ਵਾਟਲਿੰਗ ਦੀਆਂ ਅਜੇਤੂ 77 ਦੌੜਾਂ ਦੀ ਪਾਰੀ ਦੀ ਮਦਦ ਨਾਲ ਆਪਣੀ ਪਹਿਲੀ ਪਾਰੀ 'ਚ 274 ਦੌੜਾਂ ਬਣਾਈਆਂ ਸਨ।
ਅਜ਼ਹਰ ਅਜੇ 62 ਦੌੜਾਂ ਬਣਾ ਕੇ ਕਰੀਜ਼ 'ਤੇ ਡਟਿਆ ਹੋਇਆ ਹੈ। ਉਸ ਨੇ ਅਜਿਹੇ ਸਮੇਂ 'ਚ ਜ਼ਿੰਮੇਦਾਰੀ ਸਾਂਭੀ ਜਦੋਂ ਟਰੇਂਟ ਬੋਲਟ (39 ਦੌੜਾਂ ਦੇ ਕੇ 2 ਵਿਕਟਾਂ) ਨੇ ਦੋਵਾਂ ਸਲਾਮੀ ਬੱਲੇਬਾਜ਼ਾਂ ਮੁਹੰਮਦ ਹਫੀਜ਼ (0) ਅਤੇ ਇਮਾਮ ਉੱਲ ਹਕ (9) ਨੂੰ ਆਊਟ ਕਰ ਕੇ ਪਾਕਿਸਤਾਨ ਦਾ ਸਕੋਰ 2 ਵਿਕਟਾਂ 'ਤੇ 17 ਦੌੜਾਂ ਕਰ ਦਿੱਤਾ ਸੀ।
ਹਾਕੀ ਵਿਸ਼ਵ ਕੱਪ : ਆਸਟਰੇਲੀਆ ਨੇ ਇੰਗਲੈਂਡ ਨੂੰ 3-0 ਨਾਲ ਹਰਾਇਆ
NEXT STORY