ਸਪੋਰਟਸ ਡੈਸਕ— ਭਾਰਤ ਦੀ ਟਾਪ ਸ਼ਟਲਰ ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ, ਪਾਰੁਪੱਲੀ ਕਸ਼ਿਅਪ, ਐੱਚ. ਐੱਸ ਪ੍ਰਣਾਏ ਵੀਰਵਾਰ ਨੂੰ ਇੱਥੇ ਜਾਰੀ ਬੀ. ਡਬਲੂ. ਐੱਫ ਵਰਲਡ ਟੂਰ ਸੁਪਰ 500 ਟੂਰਨਮੈਂਟ ਥਾਇਲੈਂਡ ਓਪਨ 'ਚ ਆਪਣੇ ਆਪਣੇ ਮੁਕਾਬਲੇ ਹਾਰ ਕੇ ਬਾਹਰ ਹੋ ਗਏ। ਉਥੇ ਹੀ ਦੂਜੇ ਪਾਸੇ ਸਿੰਗਲ ਵਰਗ 'ਚ ਸਿਰਫ ਬੀ ਸਾਈ ਪ੍ਰਣੀਤ ਨੂੰ ਜਿੱਤ ਮਿਲੀ। ਬੀ ਸਾਈ ਪ੍ਰਣੀਤ ਨੇ ਪੁਰਸ਼ ਸਿੰਗਲ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਦਾਖਲ ਕੀਤਾ ਪਿਛਲੇ ਹਫਤੇ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਪੁੱਜੇ ਸਾਈ ਪ੍ਰਣੀਤ ਨੇ ਆਪਣੀ ਚੰਗੀ ਫ਼ਾਰਮ ਜਾਰੀ ਰੱਖਦੇ ਹੋਏ ਵਤਨੀ ਸ਼ੁਭੰਕਰ ਡੇ 'ਤੇ 21-18,21-19 ਤੋਂ ਆਸਾਨ ਜਿੱਤ ਦਰਜ ਕੀਤੀ ਤੇ ਆਖਰੀ ਅੱਠ 'ਚ ਜਗ੍ਹਾ ਪੱਕੀ ਕੀਤੀ। ਹੁਣ ਸਾਈ ਪ੍ਰਣੀਤ ਦਾ ਸਾਹਮਣਾ ਅਗਲੇ ਦੌਰ 'ਚ ਜਾਪਾਨ ਦੇ ਸੱਤਵੇਂ ਦਰਜੇ ਦੇ ਕਾਂਤਾ ਸੁਨੇਯਾਮਾ ਨਾਲ ਹੋਵੇਗਾ।
ਭਾਰਤ ਲਈ ਪੁਰਸ਼ ਡਬਲ ਮੁਕਾਬਲੇ 'ਚ ਇਕ ਹੋਰ ਚੰਗੀ ਖਬਰ ਰਹੀ ਜਿਸ 'ਚ ਸਤਵਿਕਸਾਈਰਾਜ ਰੇਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਫਜਰ ਅਲਫੀਆਂ ਤੇ ਮੁਹੰਮਦ ਰਿਆਨ ਆਰਦਿਆਂਤੋ ਦੀ ਇੰਡੋਨੇਸ਼ੀਆਈ ਜੋੜੀ 'ਤੇ ਸਿੱਧੇ ਗੇਮ 'ਚ 21-17,21-19 ਨਾਲ ਜਿੱਤ ਹਾਸਲ ਕੀਤੀ। ਭਾਰਤੀ ਜੋੜੀ ਦਾ ਸਾਹਮਣਾ ਹੁਣ ਸ਼ੁੱਕਰਵਾਰ ਨੂੰ ਕੋਰੀਆ ਦੇ ਚੋਈ ਸੋਲਗਿਊ ਤੇ ਸਓ ਸੇਯੂੰਗ ਜਾਵੇ ਦੀ ਕੁਆਲਿਫਾਇਰ ਜੋੜੀ ਨਾਲ ਹੋਵੇਗਾ।
ਮਾਨਵ ਦਾ ਸ਼ਾਨਦਾਰ ਪ੍ਰਦਰਸ਼ਨ, ਯੂ ਮੁੰਬਾ ਨੇ ਮੇਵਰਿਕਸ ਕੋਲਕਾਤਾ ਨੂੰ ਹਰਾਇਆ
NEXT STORY