ਨਵੀਂ ਦਿੱਲੀ— ਕ੍ਰਿਕਟ ਐਸੋਸੀਏਸ਼ਨ ਆਫ ਬਿਹਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਉਸ ਨੂੰ ਰਾਸ਼ਟਰੀ ਕ੍ਰਿਕਟ ਚੈਂਪੀਅਨਸ਼ਿਪ ਰਣਜੀ ਟਰਾਫੀ 'ਚ ਖੇਡਣ ਤੋਂ ਇਨਕਾਰ ਕਰਨ ਕਾਰਨ ਮੰਗਲਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ।
ਕ੍ਰਿਕਟ ਐਸੋਸੀਏਸ਼ਨ ਆਫ ਬਿਹਾਰ ਦੇ ਸਕੱਤਰ ਆਦਿੱਤਿਆ ਵਰਮਾ ਨੇ ਸੋਮਵਾਰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬਿਹਾਰ ਪਿਛਲੇ ਕਈ ਸਾਲਾਂ ਤੋਂ ਰਣਜੀ ਟਰਾਫੀ ਨਹੀਂ ਖੇਡ ਰਿਹਾ ਹੈ ਕਿਉਂਕਿ ਬੀ. ਸੀ. ਸੀ. ਆਈ. ਵਿਚ ਬੈਠੇ ਸ਼ਕਤੀਸ਼ਾਲੀ ਲੋਕ ਨਹੀਂ ਚਾਹੁੰਦੇ ਕਿ ਬਿਹਾਰ ਦੇ ਖਿਡਾਰੀ ਅੱਗੇ ਵਧਣ। ਉਸ ਨੇ ਕਿਹਾ ਕਿ ਬਿਹਾਰ ਵਰਗੇ ਸੂਬੇ ਨੇ ਦੇਸ਼ ਨੂੰ ਸਭ ਤੋਂ ਬਿਹਤਰੀਨ ਖਿਡਾਰੀ ਰਮੇਸ਼ ਸਕਸੈਨਾ, ਰਣਧੀਰ ਸਿੰਘ ਤੇ ਸੁਬਰਤੋ ਬੈਨਰਜੀ ਦਿੱਤੇ ਹਨ।
ਆਦਿੱਤਿਆ ਵਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੀ ਬੀ. ਸੀ. ਸੀ. ਆਈ. ਉਸ ਨੂੰ ਖੇਡਣ ਦੀ ਮਨਜ਼ੂਰੀ ਨਹੀਂ ਦੇ ਰਿਹਾ। ਬੋਰਡ ਦੀ ਇਹ ਮਨਮਰਜ਼ੀ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਬਿਹਤਰ ਰਣਨੀਤੀ ਨਾਲ ਵਾਪਸੀ ਕਰਾਂਗੇ : ਸਮਿਥ
NEXT STORY