ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਤਿੰਨਾਂ ਚੋਟੀ ਦੇ ਅਹੁਦੇਦਾਰਾਂ ਤੋਂ ਬੋਰਡ ਦੇ ਖਰੜਾ ਸੰਵਿਧਾਨ 'ਤੇ ਵੀਰਵਾਰ ਨੂੰ ਸੁਝਾਅ ਮੰਗੇ ਤੇ ਨਾਲ ਹੀ ਚੌਕਸ ਵੀ ਕੀਤਾ ਕਿ ਜੇਕਰ ਉਨ੍ਹਾਂ ਨੇ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਸੁਝਾਅ ਨਾ ਦਿੱਤੇ ਤਾਂ ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਮੁੱਖ ਜੱਜ ਦੀਪਕ ਮਿਸ਼ਰਾ, ਜੱਜ ਏ. ਐੱਸ. ਖਾਨਵਿਲਕਰ ਤੇ ਜੱਜ ਡੀ.ਵਾਈ. ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਖਰੜਾ ਸੰਵਿਧਾਨ ਵਿਚ ਲੋਢਾ ਕਮੇਟੀ ਦੇ ਸਾਰੇ ਸੁਝਾਅ ਸ਼ਾਮਲ ਹੋਣੇ ਚਾਹੀਦੇ ਹਨ ਤਾਂ ਕਿ ਚੋਟੀ ਦੀ ਅਦਾਲਤ ਦੇ ਆਖਰੀ ਫੈਸਲੇ ਤੋਂ ਪਹਿਲਾਂ ਇਕ ਦਸਤਾਵੇਜ਼ ਤਿਆਰ ਕੀਤਾ ਜਾ ਸਕੇ।
ਸੁਣਵਾਈ ਦੌਰਾਨ ਬੈਂਚ ਨੇ ਬੀ. ਸੀ ਸੀ. ਆਈ. ਦੇ ਤਿੰਨ ਅਹੁਦੇਦਾਰਾਂ ਕਾਰਜਕਾਰੀ ਮੁਖੀ ਸੀ. ਕੇ. ਖੰਨਾ, ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਤੇ ਖਜ਼ਾਨਚੀ ਅਨਿਰੁਧ ਚੌਧਰੀ ਦੇ ਮਾੜੇ ਵਤੀਰੇ 'ਤੇ ਡੂੰਘੀ ਨਾਰਾਜ਼ਾਗੀ ਪ੍ਰਗਟਾਈ। ਇਹ ਤਿੰਨੇ ਸੁਣਵਾਈ ਦੌਰਾਨ ਅਦਾਲਤ ਵਿਚ ਮੌਜੂਦ ਸਨ।
ਕੁਲਦੀਪ ਯਾਦਵ ਬਣੇ ਵਨ ਡੇ 'ਚ ਹੈਟ੍ਰਿਕ ਹਾਸਲ ਕਰਨ ਵਾਲੇ ਤੀਜੇ ਭਾਰਤੀ ਗੇਂਦਬਾਜ਼
NEXT STORY